#EUROPE

ਕੈਨੇਡਾ ‘ਚੋਂ ਚੋਰੀ ਹੋਈਆਂ 251 ਗੱਡੀਆਂ ਇਟਲੀ ਦੀ ਬੰਦਰਗਾਹ ਤੋਂ ਬਰਾਮਦ

ਰੋਮ, 1 ਫਰਵਰੀ (ਪੰਜਾਬ ਮੇਲ)- ਇਟਲੀ ਦੇ ਅਧਿਕਾਰੀਆਂ ਨੇ ਜਿਓਆ ਟਾਓਰੋ ਬੰਦਰਗਾਹ ਤੋਂ 250 ਤੋਂ ਵੱਧ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜੋ ਕਿ ਕੈਨੇਡਾ ਵਿਚੋਂ ਚੋਰੀ ਕੀਤੀਆਂ ਗਈਆਂ ਸਨ ਤੇ ਮੱਧ ਪੂਰਬੀ ਦੇਸ਼ਾਂ ‘ਚ ਜਾਣ ਲਈ ਭੇਜੀਆਂ ਜਾ ਰਹੀਆਂ ਸਨ। ਇਹ ਬੰਦਰਗਾਹ ਦੱਖਣੀ ਇਟਲੀ ‘ਚ ਆਯਾਤ-ਨਿਰਯਾਤ ਲਈ ਇਕ ਮਹੱਤਵਪੂਰਨ ਰਾਸਤਾ ਹੈ ਤੇ ਸਭ ਤੋਂ ਵੱਧ ਆਵਾਜ਼ਾਈ ਵਾਲੀਆਂ ਬੰਦਰਗਾਹਾਂ ‘ਚ ਸ਼ਾਮਲ ਹੈ।
ਇਹ ਗੱਡੀਆਂ ਕੈਨੇਡਾ ‘ਚੋਂ ਚੋਰੀ ਕੀਤੀਆਂ ਗਈਂ ਹਨ ਤੇ ਕਾਫ਼ੀ ਮਹਿੰਗੀਆਂ ਤੇ ਲਗਜ਼ਰੀ ਹਨ। ਇਹ ਗੱਡੀਆਂ ਕੰਟੇਨਰਾਂ ‘ਚ ਲੋਡ ਕਰ ਕੇ 18 ਸਮੁੰਦਰੀ ਜਹਾਜ਼ਾਂ ‘ਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਨੂੰ ਮੱਧ ਪੂਰਬੀ ਦੇਸ਼ਾਂ ‘ਚ ਵੇਚਿਆ ਜਾਣਾ ਸੀ।
ਕੈਨੇਡਾ ‘ਚ ਗੱਡੀਆਂ ਦਾ ਚੋਰੀ ਹੋਣਾ ਸਰਕਾਰ ਲਈ ਇਕ ਵੱਡੀ ਸਿਰਦਰਦ ਬਣਿਆ ਹੋਇਆ ਹੈ। ਕੈਨੇਡਾ ਸਰਕਾਰ ਨੇ ਚੋਰੀ ਦੀਆਂ ਗੱਡੀਆਂ ਦੇ ਮੱਧ ਪੂਰਬੀ ਦੇਸ਼ਾਂ ‘ਚ ਪਹੁੰਚਣ ਅਤੇ ਇਨ੍ਹਾਂ ਗੱਡੀਆਂ ਦੀ ਗੈਰ-ਕਾਨੂੰਨੀ ਕੰਮਾਂ ‘ਚ ਹੋ ਰਹੀ ਵਰਤੋਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਇਕੋ ਝਟਕੇ ‘ਚ ਹੱਲ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸੁਲਝਾਉਣ ਲਈ ਸਰਕਾਰ ਦੇ ਸਾਰੇ ਅਦਾਰਿਆਂ ਅਤੇ ਉਦਯੋਗਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।