ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਫਹਿਰਿਸਤ ਏਨੀ ਲੰਮੀ ਹੈ ਕਿ ਉਸ ਨੂੰ ਵਰਨਣ ਕਰਨਾ ਵੀ ਨਾਂ ਮੁਮਕਿਨ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਚੱਕ ਕਾਲਾ ਸਿੰਘ ਦੇ ਨੇਤਰਹੀਣ ਕਮਾਊ ਨੌਜਵਾਨ ਲੜਕੇ ਦੀ ਕੁੱਝ ਅਰਸਾ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਬਜ਼ੁਰਗ ਮਹਿੰਦਰ ਦੀ ਪਤਨੀ ਵੀ ਬੀਮਾਰ ਰਹਿੰਦੀ ਸੀ, ਹੁਣ ਉਸ ਦੀ ਵੀ ਮੌਤ ਹੋ ਚੁੱਕੀ ਹੈ। ਨੇਤਰਹੀਣ ਮਹਿੰਦਰ ਸਿੰਘ ਹੁਣ ਵੀ ਕੱਚੇ ਕੋਠੇ ਵਿਚ ਪੰਚਾਇਤੀ ਜਗ੍ਹਾ ਵਿਚ ਰਹਿ ਰਿਹਾ ਹੈ। ਕੁੱਝ ਅਰਸਾ ਪਹਿਲਾਂ ਇਸ ਕੇਸ ਨੂੰ ਡਾਕਟਰ ਐੱਸ.ਪੀ. ਸਿੰਘ ਓਬਰਾਏ ਕੋਲ ਭੇਜਿਆ ਗਿਆ ਸੀ, ਤਾਂ ਡਾ. ਓਬਰਾਏ ਨੇ ਤੁਰੰਤ ਹੀ ਉਮਰ ਭਰ ਲਈ ਇਸ ਨੇਤਰਹੀਣ ਬਜ਼ੁਰਗ ਦਾ ਖਰਚੇ ਦਾ ਬੀੜਾ ਚੁੱਕਿਆ ਅਤੇ ਹਰ ਮਹੀਨੇ ਲਾਈਫ ਟਾਈਮ ਪੈਨਸ਼ਨ ਬੰਨ੍ਹ ਦਿੱਤੀ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਬਜ਼ੁਰਗ ਦੀ ਸਮੇਂ-ਸਮੇਂ ਸਿਹਤ ਦਾ ਧਿਆਨ ਵੀ ਰੱਖਿਆ ਜਾਂਦਾ ਹੈ, ਤਾਂ ਜੋ ਮੌਕਾ ਆਉਣ ‘ਤੇ ਡਾ. ਓਬਰਾਏ ਨੂੰ ਦੱਸਿਆ ਜਾਵੇ ਅਤੇ ਹਰ ਮਹੀਨੇ ਸਪੈਸ਼ਲ ਪਿੰਡ ਚੱਕ ਕਾਲਾ ਸਿੰਘ ਵਾਲਾ ਆ ਕੇ ਘਰੇ ਪੈਨਸ਼ਨ ਦਿੱਤੀ ਜਾਂਦੀ ਹੈ। ਅੱਜ ਚਰਨਜੀਤ ਸਿੰਘ, ਹਰਭਗਵਾਨ ਸਿੰਘ ਖੱਪਿਆਂਵਾਲ਼ੀ, ਕਾਲਾ ਖੱਪਿਆਂਵਾਲ਼ੀ ਆਦਿ ਨੇ ਘਰ ਜਾ ਕੇ ਚੈੱਕ ਦਿੱਤਾ ਅਤੇ ਬਜ਼ੁਰਗ ਦੀ ਸਿਹਤ ਦਾ ਹਾਲ ਵੀ ਜਾਣਿਆ। ਬਜ਼ੁਰਗ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ।
ਕੈਂਸਰ ਨਾਲ ਨੋਜਵਾਨ ਪੁੱਤ ਗਵਾਹ ਚੁੱਕੇ ਨੇਤਰਹੀਣ ਬਜ਼ੁਰਗ ਦੀ ਡਾ. ਓਬਰਾਏ ਨੇ ਫੜੀ ਬਾਂਹ

