#PUNJAB

ਕੇਂਦਰੀ ਮੰਤਰੀ ਸ਼ੇਖਾਵਤ ਵੱਲੋਂ ਪਾਈ ਫੇਰੀ ਮਗਰੋਂ ਅੱਜ ਕਮਲਜੀਤ ਸਿੰਘ ਕੜਵੱਲ ਭਖਾਉਣਗੇ ਲੁਧਿਆਣਾ ਦਾ ਚੋਣ ਅਖਾੜਾ

ਕਮਲਜੀਤ ਕੜਵੱਲ ਨੂੰ ਵਰਕਰਾਂ ਤੇ ਆਮ ਲੋਕਾਂ ਦੇ ਕੰਮਾਂ ਪਹਿਲ ਦੇ ਆਧਾਰ ‘ਤੇ ਕਰਨ ਦਾ ਮੰਤਰੀ ਸ਼ੇਖਾਵਤ ਨੇ ਦਿੱਤਾ ਭਰੋਸਾ

ਲੁਧਿਆਣਾ,  16 ਮਈ (ਪੰਜਾਬ ਮੇਲ)- ਲੋਕ ਸਭਾ ਚੋਣਾਂ 2024 ਦਾ ਪਾਰਾ ਸਿਰ ਸਮੇਂ ਸਿਖ਼ਰਾਂ ‘ਤੇ ਹੈ। ਇਸ ਦਰਮਿਆਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਲੁਧਿਆਣਾ ਪੁੱਜੇ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਵੱਲੋਂ ਆਪਣੀ ਚੋਣ ਫੇਰੀ ਦੌਰਾਨ ਵਿਸ਼ੇਸ਼ ਤੌਰ ‘ਤੇ ਹਲਕਾ ਆਤਮ ਨਗਰ ਸਥਿਤ ਕਮਲਜੀਤ ਸਿੰਘ ਕੜਵੱਲ ਦੇ ਗ੍ਰਹਿ ਵਿਖੇ ਪੁੱਜੇ। ਇਸ ਦੌਰਾਨ ਕਮਲਜੀਤ ਸਿੰਘ ਕੜਵੱਲ ਨਾਲ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਦੀ ਹੋਈ ਬੰਦਾ ਕਮਰਾ ਮੀਟਿੰਗ ‘ਚ  ਕਮਲਜੀਤ ਸਿੰਘ ਕੜਵੱਲ ਨੇ ਵਰਕਰਾਂ ਅਤੇ ਆਮ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਉਣ ਦੀ ਮੰਗ ਕੇਂਦਰੀ ਮੰਤਰੀ ਅੱਗੇ ਰੱਖੀ, ਜਿਸ ਤੋਂ ਬਾਅਦ ਮੀਟਿੰਗ ਖ਼ਤਮ ਕਰਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਨੇ ਦੱਸਿਆ ਕਿ ਕਮਲਜੀਤ ਸਿੰਘ ਕੜਵੱਲ ਨਾਲ ਅੱਜ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਚੋਣ ਰਣਨੀਤੀ ਸਮੇਤ ਲੁਧਿਆਣਾ ਦੇ ਵਪਾਰੀ ਵਰਗ ਅਤੇ ਵਰਕਰਾਂ ਦੇ ਕੰਮਾਂ ਸੰਬੰਧੀ ਵਿਚਾਰਾਂ ਹੋਈਆਂ ਹਨ। ਕੇਂਦਰੀ ਮੰਤਰੀ ਸ਼ੇਖਾਵਤ ਨੇ ਦੱਸਿਆ ਕਿ ਕਮਲਜੀਤ ਸਿੰਘ ਕੜਵੱਲ ਦੀ ਮੰਗ ਤਹਿਤ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਰਕਰਾਂ ਤੇ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਹੋਣਗੇ ਅਤੇ ਹਰ ਵਰਗ ਤੱਕ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਸਕੀਮਾਂ ਨੂੰ ਪਹੁੰਚਾਉਣ ਲਈ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਮਲਜੀਤ ਸਿੰਘ ਕੜਵੱਲ ਨਾਲ ਲੁਧਿਆਣਾ ਦੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਹੋਈ ਹੈ, ਕਿਉਂਕਿ ਕਮਲਜੀਤ ਸਿੰਘ ਕੜਵੱਲ ਜਿੱਥੇ ਸਾਡੀ ਪਾਰਟੀ ਦੇ ਸੀਨੀਅਰ ਆਗੂ ਹਨ, ਉੱਥੇ ਹੀ ਉਹ ਇੱਕ ਵਪਾਰੀ ਵੀ ਹਨ ਤੇ ਲੁਧਿਆਣਾ ਦੇ ਵਪਾਰ ਜਗਤ ਨੂੰ ਦਰਪੇਸ਼ ਮੁਸ਼ਕਲਾਂ ਨੂੰ ਉਹ ਵੀ ਚੰਗੀ ਜਾਣਦੇ ਹਨ।ਇਸ ਮੌਕੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਮਿਤੀ 16 ਮਈ ਨੂੰ ਸਵੇਰੇ ਸਾਢੇ 10 ਵਜੇ ਭਾਜਪਾ ਦੀ ਲੁਧਿਆਣਾ ਲੀਡਰਸ਼ਿਪ ਅਤੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਤੌਰ ‘ਤੇ ਕਮਲਜੀਤ ਸਿੰਘ ਕੜਵੱਲ ਦੇ ਗ੍ਰਹਿ ਵਿਖੇ ਵੀ ਪੁੱਜਣਗੇ , ਜਿੱਥੋਂ ਕਮਲਜੀਤ ਸਿੰਘ ਕੜਵੱਲ ਭਾਜਪਾ ਦੀ ਚੋਣ ਮੁਹਿੰਮ ਨੂੰ ਟਾਪ ਗੇਅਰ ਪਾਉਂਦੇ ਹੋਏ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਪ੍ਰਚਾਰ ਨੂੰ ਹੋਰ ਮਜ਼ਬੂਤੀ ਦੇਣਗੇ। ਇਸ ਮੌਕੇ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦਾ ਸਨਮਾਨ ਕਰ ਦੇ ਹੋਏ ਕਮਲਜੀਤ ਸਿੰਘ ਕੜਵੱਲ ਨੇ ਆਖਿਆ ਕਿ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੇ ਵਰਕਰਾਂ ਦੇ ਕੰਮਾਂ ਸੰਬੰਧੀ ਕੇਂਦਰੀ ਮੰਤਰੀ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਮੰਤਰੀ ਜੀ ਨੇ ਭਰੋਸਾ ਦਿੱਤਾ ਹੈ ਕਿ ਵਰਕਰਾਂ ਅਤੇ ਆਮ ਲੋਕਾਂ ਦੇ ਕੰਮਾਂ ਨੂੰ ਭਾਜਪਾ ਵੱਲੋਂ ਸਦਾ ਤਰਜੀਹ ਦਿੱਤੀ ਜਾਵੇਗੀ।