#world

ਕੁਵੈਤ ਨੇ ਸ਼ੁਰੂ ਕੀਤੀ ਅਗਨੀ ਕਾਂਡ ਦੀ ਜਾਂਚ , ਭਾਰਤ ਨੇ ਮੰਗੀ ਘਟਨਾ ਬਾਰੇ ਸਾਰੀ ਜਾਣਕਾਰੀ

ਦੁਬਈ/ਕੁਵੈਤ ਸਿਟੀ, 13 ਜੂਨ (ਪੰਜਾਬ ਮੇਲ)-  ਕੁਵੈਤ ਵਿਚ ਭਾਰਤੀ ਮਿਸ਼ਨ ਮੰਗਾਫ਼ ਸਿਟੀ ਵਿਚ ਸੱਤ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੀ ਘਟਨਾ ਦੇ ਸਬੰਧ ਵਿਚ ਕੁਵੈਤ ਦੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ। ਇਸ ਅੱਗ ਵਿੱਚ ਕਰੀਬ 40 ਭਾਰਤੀਆਂ ਸਮੇਤ 49 ਵਿਦੇਸ਼ੀ ਕਾਮਿਆਂ ਦੀ ਮੌਤ ਹੋ ਗਈ ਅਤੇ 50 ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖਾੜੀ ਦੇਸ਼ ਵਿੱਚ ਅੱਗ ਲੱਗਣ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਹੈ। ਇਸ ਘਟਨਾ ਬਾਅਦ ਇਮਾਰਤ ਮਾਲਕਾਂ ਅਤੇ ਕੰਪਨੀ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜੋ ਖਰਚੇ ਵਿੱਚ ਕਟੌਤੀ ਕਰਨ ਲਈ ਕਾਨੂੰਨ ਦੀ ਉਲੰਘਣਾ ਕਰਕੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਾਮਿਆਂ ਨੂੰ ਬੇਹੱਦ ਅਸੁਰੱਖਿਅਤ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਕਰਦੇ ਹਨ।