#INDIA

ਕਿਸੇ ਦੂਜੇ ਦਾ ਪਾਸਪੋਰਟ ਲੈ ਕੇ ਕੈਨੇਡਾ ਜਾਣ ਲਈ Airport ਪਹੁੰਚਿਆ ਵਿਅਕਤੀ Arrest

ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਦਿੱਲੀ ਦੇ ਆਈ.ਜੀ.ਆਈ. ਇੰਟਰਨੈਸ਼ਨਲ ਏਅਰਪੋਰਟ ‘ਤੇ ਕਿਸੇ ਦੂਜੇ ਦਾ ਪਾਸਪੋਰਟ ਲੈ ਕੇ ਕੈਨੇਡਾ ਦੀ ਯਾਤਰਾ ਕਰਨ ਲਈ ਪਹੁੰਚੇ ਇਕ ਯਾਤਰੀ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ
ਪੁੱਛਗਿੱਛ ‘ਚ ਮਿਲੀ ਜਾਣਕਾਰੀ ਦੇ ਆਧਾਰ ‘ਤੇ ਏਅਰਪੋਰਟ ਪੁਲਿਸ ਨੇ ਯਾਤਰੀ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਾਲੇ ਪੰਜਾਬ ਦੇ 2 ਏਜੰਟਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਮੋਹਾਲੀ ਦੇ 32 ਸਾਲਾ ਸਪਿੰਦਰ ਸਿੰਘ ਤੇ ਪਟਿਆਲਾ ਦੇ 35 ਸਾਲਾ ਜਗਦੇਵ ਸਿੰਘ ਵਜੋਂ ਹੋਈ ਹੈ।
ਉਨ੍ਹਾਂ ਨੇ ਅੰਬਾਲਾ (ਹਰਿਆਣਾ) ਦੇ ਵਾਸੀ 20 ਸਾਲਾ ਨਵਜੋਤ ਸਿੰਘ ਨੂੰ ਕੈਨੇਡਾ ਭੇਜਣ ਲਈ ਕਿਸੇ ਦੂਜੇ ਦਾ ਪਾਸਪੋਰਟ ਮੁਹੱਈਆ ਕਰਵਾ ਦਿੱਤਾ ਸੀ।