ਆਰਮੀ ਸਕੱਤਰ ਡੈਨੀਅਲ ਡ੍ਰਿਸਕੌਲ ਨੂੰ ਜ਼ਿੰਮੇਵਾਰੀ ਮਿਲੀ
ਵਾਸ਼ਿੰਗਟਨ, 10 ਅਪ੍ਰੈਲ (ਪੰਜਾਬ ਮੇਲ)- ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੂੰ ਬਿਊਰੋ ਆਫ਼ ਐਲਕੋਹਲ, ਟੋਬੈਗੋ, ਫਾਇਰਆਰਮਜ਼ ਤੇ ਐਕਸਪਲੋਸਿਵਜ਼ ਦੇ ਕਾਰਜਕਾਰੀ ਡਾਇਰੈਟਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪਟੇਲ ਦੀ ਥਾਂ ਅਮਰੀਕਾ ਦੇ ਫੌਜੀ ਸਕੱਤਰ ਡੈਨੀਅਲ ਡ੍ਰਿਸਕੌਲ ਲੈਣਗੇ। ਪਟੇਲ ਨੇ ਇਸ ਸਾਲ ਫਰਵਰੀ ਵਿਚ ਐੱਫ.ਬੀ.ਆਈ. ਡਾਇਰੈਕਟਰ ਵਜੋਂ ਹਲਫ ਲੈਣ ਤੋਂ ਕੁਝ ਦਿਨਾਂ ਮਗਰੋਂ ਏ.ਟੀ.ਐੱਫ. ਦੇ ਕਾਰਜਕਾਰੀ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਨਿਆਂ ਵਿਭਾਗ ਦੇ ਅਧਿਕਾਰੀ ਨੇ ਇਸ ਫੇਰਬਦਲ ਦੀ ਪੁਸ਼ਟੀ ਕੀਤੀ ਹੈ।
ਕਾਸ਼ ਪਟੇਲ ਨੂੰ ਕਾਰਜਕਾਰੀ ਏ.ਟੀ.ਐੱਫ. ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ
