#EUROPE

ਕਾਨ ਫਿਲਮ ਮੇਲਾ ‘ਚ ਸੇਨਗੁਪਤਾ ਨੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤ ਰਚਿਆ ਇਤਿਹਾਸ

ਕਾਨ (ਫਰਾਂਸ), 25 ਮਈ (ਪੰਜਾਬ ਮੇਲ)- ਬੁਲਗਾਰੀਆਈ ਨਿਰਦੇਸ਼ਕ ਕਾਂਸਤਾਂਤਿਨ ਬੋਜਾਨੋਵ ਦੀ ਹਿੰਦੀ ਭਾਸ਼ਾ ਵਿਚ ਬਣੀ ਫਿਲਮ ‘ਦਿ ਸ਼ੇਮਲੈਸ’ ਦੀ ਮੁੱਖ ਅਦਾਕਾਰਾਂ ਵਿਚੋਂ ਇੱਕ ਅਨਸੂਯਾ ਸੇਨਗੁਪਤਾ ਨੇ 2024 ਦੇ ਕਾਨ ਵਿਚ ‘ਅਨ ਸਰਟਨ ਰਿਗਾਰਡ’ ਸ਼੍ਰੇਣੀ ਵਿਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕੋਲਕਾਤਾ ਦੀ ਸੇਨਗੁਪਤਾ ਇਸ ਸ਼੍ਰੇਣੀ ਵਿਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਸ ਵੱਕਾਰੀ ਫਿਲਮ ਫੈਸਟੀਵਲ ਵਿਚ ਭਾਰਤ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਕਾਨ ਫੈਸਟੀਵਲ ਅੱਜ ਨੂੰ ਸਮਾਪਤ ਹੋਵੇਗਾ। ਸ਼ੁੱਕਰਵਾਰ ਦੀ ਰਾਤ ਨੂੰ ਪੁਰਸਕਾਰ ਪ੍ਰਾਪਤ ਕਰਦੇ ਹੋਏ ਸੇਨਗੁਪਤਾ ਨੇ ਇਸ ਨੂੰ ਦੁਨੀਆਂ ਭਰ ਵਿਚ ਆਪਣੇ ਅਧਿਕਾਰਾਂ ਲਈ ਬਹਾਦਰੀ ਨਾਲ ਲੜਨ ਲਈ ਸਮਲਿੰਗੀ ਭਾਈਚਾਰੇ ਅਤੇ ਹੋਰ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਨੂੰ ਸਮਰਪਿਤ ਕੀਤਾ।