#INDIA

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਝਾਰਖੰਡ ’ਚ ਹੋਵੇਗੀ ਦਾਖ਼ਲ

ਰਾਂਚੀ, 2 ਫਰਵਰੀ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਅੱਜ ਬਾਅਦ ਦੁਪਹਿਰ ਝਾਰਖੰਡ ਵਿੱਚ ਦਾਖ਼ਲ ਹੋਵੇਗੀ। ਪਾਰਟੀ ਦੇ ਆਗੂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਨੇਤਾ ਨੇ ਕਿਹਾ ਕਿ ਯਾਤਰਾ ਦੇ ਪੱਛਮੀ ਬੰਗਾਲ ਤੋਂ ਬਾਅਦ ਦੁਪਹਿਰ 2.45 ਵਜੇ ਪਾਕੁੜ ਜ਼ਿਲ੍ਹੇ ਦੇ ਰਸਤੇ ਰਾਜ ਵਿਚ ਦਾਖਲ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਯਾਤਰਾ ਦੇ ਰਾਜ ਵਿੱਚ ਪਹੁੰਚਣ ਤੋਂ ਬਾਅਦ ਗਾਂਧੀ ਪਾਕੁੜ ਦੇ ਨਸੀਪੁਰ ਮੋੜ ‘ਤੇ ਜਨ ਸਭਾ ਨੂੰ ਸੰਬੋਧਨ ਕਰਨਗੇ।