#OTHERS

ਕਰਾਚੀ ‘ਚ ਜਪਾਨੀ ਨਾਗਰਿਕ ਆਤਮਘਾਤੀ ਹਮਲੇ ਦੌਰਾਨ ਵਾਲ-ਵਾਲ ਬਚੇ

ਕਰਾਚੀ, 19 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ‘ਚ ਅੱਜ ਅੱਤਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਪਰ ਖੁਸ਼ਕਿਸਮਤੀ ਨਾਲ ਗੱਡੀ ਵਿਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ ਵਿਚ ਵਾਲ-ਵਾਲ ਬਚ ਗਏ। ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਲਾਂਧੀ ਦੇ ਮੁਰਤਜ਼ਾ ਚੌਰੰਗੀ ਨੇੜੇ ਜਾਪਾਨੀ ਨਾਗਰਿਕਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਾਪਾਨ ਦੇ ਇਹ ਨਾਗਰਿਕ ਪਾਕਿਸਤਾਨ ਸੁਜ਼ੂਕੀ ਮੋਟਰਜ਼ ਵਿਚ ਕੰਮ ਕਰਦੇ ਹਨ। ਸਾਰੇ ਸੁਰੱਖਿਅਤ ਹਨ ਪਰ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਾਪਾਨੀ ਨਾਗਰਿਕ ਦੋ ਸੁਰੱਖਿਆ ਕਰਮਚਾਰੀਆਂ ਦੇ ਨਾਲ ਵੈਨ ਵਿਚ ਸਫਰ ਕਰ ਰਹੇ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ, ਜਦਕਿ ਦੂਜੇ ਨੇ ਵੈਨ ਦੇ ਨੇੜੇ ਪਹੁੰਚ ਕੇ ਆਪਣੇ ਆਪ ਨੂੰ ਉਡਾ ਲਿਆ।