#AMERICA

ਕਰਮਨ ਨਿਵਾਸੀ ਜਸਵੰਤ ਸਿੰਘ ਸਿੱਧੂ ਦੇ ਅਕਾਲ ਚਲਾਣੇ ‘ਤੇ ਸਿੱਧੂ ਪਰਿਵਾਰ ਨੂੰ ਭਾਰੀ ਸਦਮਾ 

ਫਰਿਜ਼ਨੋ, 13 ਅਪ੍ਰੈਲ  (ਕੁਲਵੰਤ ਧਾਲੀਆਂ / ਨੀਟਾ ਮਾਛੀਕੇ/ਪੰਜਾਬ ਮੇਲ)- ਬੀਤੇ ਦਿਨੀ ਕਰਮਨ ਨਿਵਾਸੀ ਸ. ਜਸਵੰਤ ਸਿੰਘ ਸਿੱਧੂ 9 ਅਪ੍ਰੈਲ 2023 ਨੂੰ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਹ ਪਿਛਲੇ 25 ਸਾਲਾ ਤੋਂ ਕਰਮਨ ਸ਼ਹਿਰ ਵਿੱਚ ਰਹਿ ਰਹੇ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 84 ਸਾਲ ਸੀ ਅਤੇ ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਮੱਲ੍ਹਾਂ, ਨਜ਼ਦੀਕ ਮੋਗਾ ਸੀ। ਉਨ੍ਹਾਂ ਦਾ ਅੰਤਮ ਸੰਸਕਾਰ ਅਤੇ ਸਰਧਾਜ਼ਲੀਆਂ ਦੀ ਰਸਮ “ਸਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 16 ਅਪ੍ਰੈਲ, 2023 ਦਿਨ ਮੰਗਲਵਾਰ ਨੂੰ ਸਵੇਰੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗਾ। ਜਿਸ ਦਾ ਪਤਾ: 4800 E. Clayton Avenue,  Fowler CA 93625 ਹੈ। ਇਸ ਉਪਰੰਤ ਪਾਠ ਦਾ ਅਤੇ ਅੰਤਮ ਅਰਦਾਸ “ਗੁਰਦੁਆਰਾ ਅਨੰਦਗੜ ਸਾਹਿਬ , ਕਰਮਨ ਵਿਖੇ ਹੋਵੇਗੀ। ਜਿਸ ਦਾ ਪਤਾ: 680 S. Vineland Ave. Kerman, CA 93630 ਹੈ।  ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾ ਵਿੱਚ ਅਵਤਾਰ ਸਿੰਘ (559) 960-3304 ਅਤੇ ਗੁਰਬਿੰਦਰ ਸਿੰਘ (559) 755-3708 ਜਾਂ ਗੁਰਤੇਜ ਸਿੰਘ ਗਿੱਲ (559) 999-4699 ਨਾਲ ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a comment