#PUNJAB

ਬਠਿੰਡਾ ਛਾਉਣੀ ’ਚ ਇਕ ਹੋਰ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ਬਠਿੰਡਾ, 13 ਅਪ੍ਰੈਲ (ਪੰਜਾਬ ਮੇਲ)- ਇਥੋਂ ਦੀ ਛਾਉਣੀ ’ਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਤੋਂ 12 ਘੰਟੇ ਬਾਅਦ ਇਕ ਹੋਰ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫੌਜ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹੋਈ ਇਸ ਜਵਾਨ ਦੀ ਮੌਤ ਦਾ ਸਬੰਧ ਛਾਉਣੀ ’ਚ ਸਵੇਰ ਨੂੰ ਹੋਈ ਗੋਲੀਬਾਰੀ ਨਾਲ ਸਬੰਧਤ ਨਹੀਂ ਹੈ। ਬਿਆਨ ਵਿੱਚ ਫੌਜ ਨੇ ਕਿਹਾ, ‘12 ਅਪਰੈਲ ਨੂੰ ਸ਼ਾਮ 4.30 ਵਜੇ ਦੇ ਕਰੀਬ ਸਿਪਾਹੀ ਦੀ ਬਠਿੰਡਾ ਮਿਲਟਰੀ ਬੇਸ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਹ ਸੰਤਰੀ ਵਜੋਂ ਤਾਇਨਾਤ ਸੀ, ਉਸ ਕੋਲ ਆਪਣਾ ਸਰਵਿਸ ਹਥਿਆਰ ਵੀ ਸੀ।’ ਬਿਆਨ ਮੁਤਾਬਕ ਸਿਪਾਹੀ ਕੋਲੋਂ ਉਸ ਦੀ ਆਪਣੀ ਰਾਈਫਲ ਦਾ ਖੋਲ ਅਤੇ ਕਾਰਤੂਸ ਦਾ ਡੱਬਾ ਬਰਾਮਦ ਕੀਤਾ ਗਿਆ ਹੈ। ਫੌਜ ਮੁਤਾਬਕ ਉਸ ਦੇ ਸਿਰ ‘ਚ ਗੋਲੀ ਲੱਗੀ ਸੀ। ਸਿਪਾਹੀ ਨੂੰ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਉਹ 11 ਅਪਰੈਲ ਨੂੰ ਹੀ ਛੁੱਟੀ ਤੋਂ ਵਾਪਸ ਆਇਆ ਸੀ। ਫੌਜ ਨੇ ਕਿਹਾ ਇਹ ਕਥਿਤ ਤੌਰ ‘ਤੇ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ।

Leave a comment