ਬੰਗਲੌਰ, 13 ਮਈ (ਪੰਜਾਬ ਮੇਲ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ 224 ਸੀਟਾਂ ’ਤੇ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਵਿਰੋਧੀ ਧਿਰ ਕਾਂਗਰਸ ਸੱਤਾਧਾਰੀ ਭਾਜਪਾ ਤੋਂ ਅੱਗੇ ਹੈ। ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਾਂਗਰਸ 119 ਸੀਟਾਂ ‘ਤੇ ਅੱਗੇ ਹੈ, ਜਦਕਿ ਭਾਜਪਾ 72 ਸੀਟਾਂ ‘ਤੇ ਅੱਗੇ ਹੈ। ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐਸ) ਨੇ 21 ਸੀਟਾਂ ‘ਤੇ ਸ਼ੁਰੂਆਤੀ ਲੀਡ ਲੈ ਲਈ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ 119 ਤੇ ਭਾਜਪਾ 72 ਸੀਟਾਂ ’ਤੇ ਅੱਗੇ
![](https://punjabmailusa.com/wp-content/uploads/2023/05/karnatak.jpg)