ਮੰਗਲੌਰ, 13 ਨਵੰਬਰ (ਪੰਜਾਬ ਮੇਲ)- ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਗੰਗੋਲੀ ‘ਚ ਨਦੀ ਦੇ ਕੰਢੇ ਖੜ੍ਹੀਆਂ ਅੱਠ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅੱਜ ਸਵੇਰੇ ਭਿਆਨਕ ਅੱਗ ਵਿਚ ਸੜ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ। ਅੱਗ ਸਭ ਤੋਂ ਪਹਿਲਾਂ ਇੱਕ ਕਿਸ਼ਤੀ ਵਿਚ ਲੱਗੀ ਅਤੇ ਜਲਦੀ ਹੀ ਨੇੜੇ ਖੜ੍ਹੀਆਂ ਹੋਰ ਕਿਸ਼ਤੀਆਂ ਵਿਚ ਵੀ ਫੈਲ ਗਈ।