#PUNJAB

ਕਰਤਾਰਪੁਰ ‘ਚ ਦੀਵਾਲੀ ਦੀ ਰਾਤ ਪਤੀ ਦਾ ਕਤਲ ਕਰਨ ਬਾਅਦ 4 ਬੱਚਿਆਂ ਦੀ ਮਾਂ ਫ਼ਰਾਰ

ਕਰਤਾਰਪੁਰ, 13 ਨਵੰਬਰ (ਪੰਜਾਬ ਮੇਲ)- ਘਰੇਲੂ ਕਲੇਸ਼ ਕਾਰਨ ਪਰਵਾਸੀ ਮਜ਼ਦੂਰ ਦੀ ਪਤਨੀ ਨੇ ਪਤੀ ਦੇ ਸਿਰ ‘ਤੇ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਥਾਣਾ ਲਾਂਬੜਾ ਦੇ ਪਿੰਡ ਲਲੀਆਂ ਕਲਾਂ ਵਿਚ ਪਰਵਾਸੀ ਮਜ਼ਦੂਰ ਮਸੀ ਮਸੂਰ ਅਤੇ ਉਸ ਦੀ ਪਤਨੀ ਆਪਣੇ ਚਾਰ ਬੱਚਿਆਂ ਸਮੇਤ ਰਹਿ ਰਹੇ ਸਨ। ਘਰੇਲੂ ਕਲੇਸ਼ ਕਾਰਨ ਦੀਵਾਲੀ ਦੀ ਰਾਤ ਪਤਨੀ ਨੇ ਪਤੀ ਦੇ ਸਿਰ ‘ਤੇ ਕਥਿਤ ਵਾਰ ਕਰਕੇ ਉਸ ਨੂੰ ਮਾਰ ਦਿੱਤਾ ਹੈ। ਥਾਣਾ ਲਾਂਬੜਾ ਦੇ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਪਤੀ ਦਾ ਕਥਿਤ ਤੌਰ ‘ਤੇ ਕਤਲ ਕਰਨ ਬਾਅਦ ਔਰਤ ਬੱਚਿਆਂ ਨੂੰ ਛੱਡ ਕੇ ਫ਼ਰਾਰ ਹੋ ਗਈ। ਪਰਵਾਸੀ ਮਜ਼ਦੂਰ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਤਿੰਨ ਸਾਲ ਬਾਅਦ ਆਪਣੇ ਘਰ ਵਾਪਸ ਜਾਂਦਾ ਸੀ ਅਤੇ ਛੇ ਮਹੀਨੇ ਉੱਥੇ ਰਹਿਣ ਉਪਰੰਤ ਵਾਪਸ ਇੱਥੇ ਆ ਕੇ ਕੰਮ ਕਰਨ ਲੱਗ ਜਾਂਦਾ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ।