ਐਰੀਜ਼ੋਨਾ, 27 ਸਤੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਡਗਲਸ, ਐਰੀਜ਼ੋਨਾ ਦਾ ਦੌਰਾ ਕੀਤਾ। ਜੁਲਾਈ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਤੋਂ ਬਾਅਦ ਹੈਰਿਸ ਦੀ ਸਰਹੱਦ ‘ਤੇ ਇਹ ਪਹਿਲੀ ਯਾਤਰਾ ਸੀ। ਉਪ ਰਾਸ਼ਟਰਪਤੀ ਨੂੰ ਦੱਖਣ ਵਿਚ ਅਸੁਰੱਖਿਅਤ ਸਰਹੱਦ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਆਮਦ ਨੂੰ ਲੈ ਕੇ ਵਿਰੋਧੀ ਟਰੰਪ ਦੀ ਮੁਹਿੰਮ ਦੇ ਤਿੱਖੇ ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਿਸ ਨੇ ਮੌਜੂਦਾ ਸਥਿਤੀ ਦਾ ਜਇਜ਼ਾ ਲੈਣ ਲਈ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ ਕਰਨ ਦਾ ਫੈਸਲਾ ਕੀਤਾ।
ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਰਿਪਬਲਿਕਨ ਪਾਰਟੀ ਵਲੋਂ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਕਮਲਾ ਹੈਰਿਸ ਚੋਣ ਮੈਦਾਨ ‘ਚ ਹਨ। ਦੋਵਾਂ ਵਿਰੋਧੀਆਂ ਵਿਚਾਲੇ ਸਖ਼ਤ ਮੁਕਾਬਲਾ ਹੈ।