ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨੋਸਟ੍ਰਾਡੇਮਸ ਵਜੋਂ ਜਾਣੇ ਜਾਂਦੇ ਚੋਣ ਵਿਸ਼ਲੇਸ਼ਕ ਐਲਨ ਲਿਚਮੈਨ ਨੇ ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਜੇਤੂ ਦਾ ਐਲਾਨ ਕੀਤਾ ਹੈ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਵ੍ਹਾਈਟ ਹਾਊਸ ਦੀ ਸੀਟ ਜਿੱਤੇਗੀ। ਉਨ੍ਹਾਂ ਕਿਹਾ ਕਿ ‘ਹੈਰਿਸ ਇੱਕ ਮਹਾਂਸ਼ਕਤੀ ਦੇ ਭਵਿੱਖ ਦੇ ਰਾਸ਼ਟਰਪਤੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਰਿਪਬਲਿਕਨ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਇਸ ਚੋਣ ਵਿਚ ਦੋ ਉਮੀਦਵਾਰ ਮੁਕਾਬਲਾ ਕਰ ਰਹੇ ਹਨ। ਐਲਨ ਲਿਚਮੈਨ ਪਿਛਲੇ 40 ਸਾਲਾਂ ਤੋਂ ‘ਕੀਜ਼ ਟੂ ਵ੍ਹਾਈਟ ਹਾਊਸ’ ਦੀ ਨੀਤੀ ਦੇ ਤਹਿਤ ਸਹੀ ਭਵਿੱਖਬਾਣੀ ਕਰ ਰਿਹਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੋਵੇਗਾ।