#PUNJAB

ਕਨੇਡਾ ਦੀ ਫਲਾਈਟ ਲੈਣ ਤੋਂ ਪਹਿਲਾਂ ਹੀ ਦਬੋਚ ਲਿਆ ਪੰਜਾਬੀ ਨੌਜਵਾਨ

ਲੋਹਟਬੱਦੀ , 13 ਸਤੰਬਰ (ਪੰਜਾਬ ਮੇਲ)- ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਸ ਚੌਕੀ ਲੋਹਟਬੱਦੀ ਪੁਲਸ ਨੇ ਨਸ਼ਾ ਸਮਗਲਿੰਗ ਦੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਰਛੀਨ, ਜੋ ਕਿ ਮੁਕੱਦਮਾ ਨੰਬਰ 31/24 ਐੱਨ. ਡੀ. ਪੀ. ਐੱਸ. ਵਿਚ ਲੋੜੀਂਦਾ ਸੀ।

ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੇ ਪੰਜ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ। ਚਮਕੌਰ ਸਿੰਘ ਪੁਲਸ ਤੋਂ ਲੁਕ-ਛਿਪ ਕੇ ਰਹਿੰਦਾ ਸੀ ਅਤੇ ਹੁਣ ਕੈਨੇਡਾ ਜਾਣ ਦੀ ਤਿਆਰੀ ਵਿਚ ਸੀ। ਪੁਲਸ ਨੇ ਜਾਲ ਵਿਛਾ ਕੇ ਉਕਤ ਵਿਅਕਤੀ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ।