#CANADA

ਕਨੇਡਾ ਦੀ ਪਾਰਲੀਮੈਂਟ ਹਿਲ ਓਟਾਵਾ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ

ਓਟਵਾ, 11 ਅਪ੍ਰੈਲ,  (ਸੇਖਾ/ਪੰਜਾਬ ਮੇਲ)-  ( – ਬੀਤੇ ਦਿਨ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਦੇ ਸਬੰਧ ਵਿਚ ਪਾਰਲੀਮੈਂਟ ਹਿੱਲ ਓਟਵਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਾਰਲੀਮੈਂਟ ਬਿਲਡਿੰਗ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਤੇ ਕੈਨੇਡਾ ਸਰਕਾਰ ਦੇ ਸੀਨੀਅਰ ਮੰਤਰੀ, ਸਿੱਖ ਐਮ ਪੀ ਅਤੇ ਹੋਰ ਉਘੀਆਂ ਹਸਤੀਆਂ ਹਾਜ਼ਰ ਸਨ। ਟੋਰਾਂਟੋ ਤੋ ਬਲਜਿੰਦਰ ਸੇਖਾ ਵੱਲੋਂ ਤਿਆਰ ਕੀਤਾ ਸਿੱਖ ਹੈਰੀਟੇਜ ਮੰਥ ਬਟਨ ਸੰਗਤਾਂ ਵਲੋਂ ਲਗਾਇਆ ਗਿਆ ।ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਇਕ ਸੰਦੇਸ਼ ਰਾਹੀਂ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ।