ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂ ਨਾਲ ਭਰਿਆ
ਨਿਊਯਾਰਕ, 24 ਅਗਸਤ (ਰਾਜ ਗੋਗਨਾ/ਪੰਜਾਬ ਮੇਲ) – ਅਮਰੀਕਾ ਦੇ ਸੂਬੇ ਕਨੇਟੀਕਟ ਦੀ ਮਹਿਲਾ ਐਸਪੇਰੇਂਸ ਲੂਮਿਨੇਸਕਾ ਫੁਏਰਜਿਨਾ (36) ਨੇ ਸਭ ਤੋਂ ਵੱਧ ਆਪਣੇ ਸਾਰੇ ਸਰੀਰ ਤੇ ਟੈਟੂ ਬਣਾ ਕਿ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂਆ ਦੇ ਨਾਲ ਭਰਿਆ ਹੋਇਆ ਹੈ। ‘ਹਨੇਰੇ ਨੂੰ ਖ਼ੂਬਸੂਰਤੀ ਵਿੱਚ ਬਦਲਣਾ’ ਦੇ ਵਿਸ਼ੇ ਨੂੰ ਨਾਲ ਲੈ ਕੇ ਉਸ ਨੇ ਆਪਣੇ ਸਰੀਰ ਨੂੰ ਕੈਨਵਸ ਵਿੱਚ ਬਦਲ ਦਿੱਤਾ ਹੈ। ਬ੍ਰਿਜਪੋਰਟ ( ਕਨੇਟੀਕਟ ) ਅਮਰੀਕਾ ਦੀ ਇਸ ਸਾਬਕਾ ਫੌਜੀ ਅੋਰਤ ਨੇ ਆਪਣੇ ਸਰੀਰ ਨੂੰ ਸੁੰਦਰ ਡਿਜ਼ਾਈਨ ਦੇ ਟੈਟੂ ਨਾਲ ਭਰਿਆ ਹੋਇਆ ਹੈ. ਅਤੇ ਗਿਨੀਜ਼ ਰਿਕਾਰਡ ਧਾਰਕਾ ਦਾ ਉਸ ਨੇ ਧੰਨਵਾਦ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਉਸਨੇ ਟੈਟੂ ਦੇ ਰਿਕਾਰਡ ਨਾਲ ਔਰਤਾਂ ਦੀ ਸ਼ਕਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਕਨੇਟੀਕਟ ਸੂਬੇ ਦੀ ਅਮਰੀਕੀ ਮਹਿਲਾ ਸਾਰੇ ਸਰੀਰ ‘ਤੇ ਟੈਟੂ ਮਹਿਲਾ ਗਿਨੀਜ਼ ਬੁੱਕ ਰਿਕਾਰਡ ਚ’ ਬਣਾਇਆ ਨਾਂ
