#AMERICA

ਔਰੇਗਨ ਸੂਬੇ ਵਿਚ ਵਿਸ਼ਾਲ ਝੂਲੇ ’ਚ ਖ਼ਰਾਬੀ ਕਾਰਨ ਅੱਧੇ ਘੰਟੇ ਤੱਕ ਹਵਾ ’ਚ ਲਟਕੇ ਰਹੇ ਲੋਕ

ਪੋਰਟਲੈਂਡ, 15 ਜੂਨ (ਪੰਜਾਬ ਮੇਲ)-  ਅਮਰੀਕਾ ਦੇ ਔਰੇਗਨ ਸੂਬੇ ਵਿਚ ਐਮਰਜੰਸੀ ਸੇਵਾ ਦੇ ਕਰਮੀਆਂ ਨੇ ਵਿਸ਼ਾਲ ਝੂਲੇ ਵਿਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ ਵਿਚ ਲਟਕ ਰਹੇ 30 ਵਿਅਕਤੀਆਂ ਨੂੰ ਸੁਰੱਖਿਅਤ ਬਚਾਅ ਲਿਆ। ਇਹ ਝੂਲਾ ਦਹਾਕਾ ਪੁਰਾਣੇ ਮਨੋਰੰਜਨ ਪਾਰਕ ਵਿੱਚ ਲਗਾਇਆ ਗਿਆ ਸੀ। ਨੇੜੇ ਹੀ ਇਕ ਹੋਰ ਝੂਲੇ ’ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ, ਜਿਸ ‘ਚ ਐਟਮੌਸਫੀਅਰ ਨਾਂ ਦਾ ਝੂਲਾ ਹਵਾ ’ਚ ਰੁਕਿਆ ਨਜ਼ਰ ਆ ਰਿਹਾ ਹੈ।