ਨਿਊਯਾਰਕ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ‘ਚ ਗੋਲੀਬਾਰੀ ਕਾਰਨ ਸਿਨਸਿਨਾਟੀ ਯੂਨੀਵਰਸਿਟੀ ਦੇ 26 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ ਦੀ ਆਪਣੀ ਕਾਰ ਅੰਦਰ ਮੌਤ ਹੋ ਗਈ। ਆਦਿਤਿਆ ਅਦਲਖਾ ਪੱਛਮੀ ਹਿੱਲਜ਼ ਵਾਇਡਕਟ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਨੂੰ ਗੋਲੀ ਲੱਗੀ। ਪੁਲਿਸ ਨੇ ਕਿਹਾ ਕਿ ਡਰਾਈਵਰ ਵਾਲੇ ਪਾਸੇ ਖਿੜਕੀ ਵਿਚ ਘੱਟੋ-ਘੱਟ ਤਿੰਨ ਗੋਲੀਆਂ ਦੇ ਛੇਕ ਦਿਖਾਈ ਦੇ ਰਹੇ ਸਨ। ਗੋਲੀਬਾਰੀ ਤੋਂ ਬਾਅਦ ਯੂ.ਸੀ. ਮੈਡੀਕਲ ਸੈਂਟਰ ਲਿਜਾਏ ਜਾਣ ਤੋਂ ਦੋ ਦਿਨ ਬਾਅਦ ਅਦਲਖਾ ਦੀ 11 ਨਵੰਬਰ ਨੂੰ ਮੌਤ ਹੋ ਗਈ।