ਨਿਊਯਾਰਕ, 11 ਨਵੰਬਰ (ਪੰਜਾਬ ਮੇਲ)- ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਦੇ ਅਧਿਕਾਰੀਆਂ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਸ ਦੀ ਧਨ ਇਕੱਤਰ ਕਰਨ ਦੀ ਮੁਹਿੰਮ ਦੀ ਜਾਂਚ ਤਹਤਿ ਉਨ੍ਹਾਂ ਦੇ ਫੋਨ ਅਤੇ ਆਈਪੈਡ ਜ਼ਬਤ ਕਰ ਲਏ। ਮੇਅਰ ਦੇ ਵਕੀਲ ਬਾਇਡ ਜੌਹਨਸਨ ਨੇ ਅੱਜ ਇਹ ਜਾਣਕਾਰੀ ਦਿੱਤੀ। ਜੌਹਨਸਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਸੋਮਵਾਰ ਰਾਤ ਨੂੰ ਇਕ ਪ੍ਰੋਗਰਾਮ ਤੋਂ ਬਾਅਦ ਐੱਫ.ਬੀ.ਆਈ. ਨੇ ਫੋਨ ਅਤੇ ਆਈਪੈਡ ਜ਼ਬਤ ਕੀਤੇ। ਬਿਆਨ ਵਿਚ ਕਿਹਾ ਗਿਆ, ”ਸੋਮਵਾਰ ਰਾਤ ਨੂੰ ਇਕ ਪ੍ਰੋਗਰਾਮ ਤੋਂ ਬਾਅਦ ਐੱਫ.ਬੀ.ਆਈ. ਨੇ ਮੇਅਰ ਨਾਲ ਸੰਪਰਕ ਕੀਤਾ। ਮੇਅਰ ਨੇ ਐੱਫ.ਬੀ.ਆਈ. ਦੀ ਅਪੀਲ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਉਨ੍ਹਾਂ ਆਪਣੇ ਇਲੈਕਟ੍ਰੌਨਿਕ ਸਮਾਨ ਸੌਂਪ ਦਿੱਤਾ। ਇਸ ਵਿਚ ਕਿਹਾ ਗਿਆ, ”ਮੇਅਰ ‘ਤੇ ਕੁਝ ਵੀ ਗਲਤ ਕਰਨ ਦਾ ਦੋਸ਼ ਨਹੀਂ ਹੈ ਅਤੇ ਉਹ ਜਾਂਚ ਵਿਚ ਸਹਿਯੋਗ ਕਰ ਰਹੇ ਹਨ।”