ਅੰਮ੍ਰਿਤਸਰ, 20 ਫਰਵਰੀ (ਪੰਜਾਬ ਮੇਲ)- ਇਥੇ ਹੋਏ ਇਕ ਮਹੱਤਵਪੂਰਨ ਕਾਨੂੰਨੀ ਫ਼ੈਸਲੇ ਵਿਚ ਰਾਜ ਦੇ ਮਸ਼ਹੂਰ ਗੈਂਗਸਟਰਾਂ ਵਿਚੋਂ ਇਕ ਜੱਗੂ ਭਗਵਾਨਪੁਰੀਆ, ਜਿਸ ਵਿਰੁੱਧ 100 ਤੋਂ ਵੱਧ ਪੁਲਿਸ ਕੇਸ ਦਰਜ ਹਨ, ਨੂੰ ਅਦਾਲਤ ਨੇ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਨਾਲ ਸੰਬੰਧਿਤ ਇਕ ਕੇਸ ਵਿਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਅੰਮ੍ਰਿਤਸਰ ਦੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਸ਼ਰਮਾ ਨੇ ਸੁਣਾਇਆ ਹੈ।
ਐੱਨ.ਡੀ.ਪੀ.ਐੱਸ. ਐਕਟ ਨਾਲ ਸੰਬੰਧਤ ਇਕ ਕੇਸ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਬਰੀ
