#AMERICA

ਐਲਕ ਗਰੋਵ ਤੀਆਂ 11 ਅਗਸਤ ਨੂੰ

ਸੈਕਰਾਮੈਂਟੋ, 26 ਜੂਨ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ‘ਤੀਆ ਤੀਜ ਦੀਆਂ’ ਇਸ ਵਾਰ 11 ਅਗਸਤ, ਦਿਨ ਐਤਵਾਰ ਨੂੰ ਦੁਪਹਿਰ 2.30 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਣਗੀਆਂ। ਇਸ ਵਿਚ ਗਿੱਧਾ, ਭੰਗੜਾ, ਗੀਤ-ਸੰਗੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਰੰਗਾਰੰਗ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਡੀ.ਜੇ. ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਪੰਜਾਬ ਵਾਂਗ ਖੁੱਲ੍ਹੇ ਮੈਦਾਨ ‘ਚ ਛਾਂਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ‘ਚ ਪੀਘਾਂ ਦਾ ਵਿਸ਼ੇਸ਼ ਆਕਰਸ਼ਣ ਹੁੰਦਾ ਹੈ। ਵੰਨ-ਸੁਵੰਨੇ ਕੱਪੜੇ, ਫੁਲਕਾਰੀਆਂ, ਜੁੱਤੀਆਂ, ਗਹਿਣੇ, ਮਹਿੰਦੀ ਆਦਿ ਦੇ ਸਟਾਲ ਲੱਗਣਗੇ, ਜਿੱਥੋਂ ਔਰਤਾਂ ਖਰੀਦੋ-ਫਰੋਖਤ ਕਰ ਸਕਣਗੀਆਂ। ਇਨ੍ਹਾਂ ਤੀਆਂ ਲਈ ਐਂਟਰੀ ਫ੍ਰੀ ਹੋਵੇਗੀ। ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਹੋਰ ਜਾਣਕਾਰੀ ਲਈ ਪੰਜਾਬ ਮੇਲ ‘ਚ ਸਫਾ ਨੰਬਰ 8 ‘ਤੇ ਲੱਗੇ ਇਸ਼ਤਿਹਾਰ ਨੂੰ ਦੇਖੋ।