ਵੱਖ-ਵੱਖ ਕੰਪਨੀਆਂ ਵੱਲੋਂ ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ
ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਵੈਨਕੂਵਰ ਤੋਂ ਚੜਦੇ ਪਾਸੇ ਪਹਾੜਾਂ ਦੀ ਗੋਦ “ਚ ਵੱਸਦੇ ਐਬਟਸਫੋਰਡ ਸ਼ਹਿਰ ‘ਚ ਆਪਣਾ ਟਰੱਕ ਸੋਅ (ਟਰੱਕਾਂ ਦਾ ਮੇਲਾ) ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ‘ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਮਿਊਨਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੌਬੀ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਰੱਕਾਂ ਦੇ ਇਸ ਮੇਲੇ ‘ਚ ਟਰੱਕਾਂ ਸਬੰਧੀ ਤਕਨੀਕੀ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕਰਕੇ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੇਲੇ ‘ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੀਆਂ ਔਰਤਾਂ ਨੇ ਵੀ ਭਾਗ ਲਿਆ। ਕੁਝ ਪੰਜਾਬੀਆਂ ਵੱਲੋਂ ਆਪਣੇ ਟਰੈਕਟਰਾ ਨਾਲ ਸ਼ਿਕਰਤ ਕਰਕੇ ਮਾਹੌਲ ਨੂੰ ਦਿਲਚਸਪ ਬਣਾਈ ਰੱਖਿਆ ਗਿਆ।