#CANADA

ਐਡਮਿੰਟਨ ਵਿਖੇ ਸਵ. ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ

ਐਡਮਿੰਟਨ, 3 ਸਤੰਬਰ (ਬਲਵਿੰਦਰ ਬਾਲਮ/ਪੰਜਾਬ ਮੇਲ)- ਮਿੱਲਵੁੱਡ ਕਲਚਰਲ ਸੁਸਾਇਟੀ ਹਾਲ ਵਿਚ ਓਵਰਸੀਜ਼ ਟੀਚਰਜ਼ ਸੁਸਾਇਟੀ ਵੱਲੋਂ ਸਵ: ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ।
ਵੱਖ-ਵੱਖ ਬੁਲਾਰਿਆਂ ਨੇ ਡਾ. ਸੁਰਜੀਤ ਪਾਤਰ ਦੀ ਕ੍ਰਿਤੀਤਵ ਅਤੇ ਵਿਅਕਤੀਤਵ ਜੀਵਨ ਸ਼ੈਲੀ ਉੱਪਰ ਚਾਨਣਾ ਪਾਇਆ।
ਕਵੀ ਦਰਬਾਰ ਵਿਚ ਦਲਬੀਰ ਸਿੰਘ ਰਿਆੜ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਸਤਨਾਮ ਗਾਹਲੇ, ਨਿਰਮਲ ਕੌਰ, ਬਖ਼ਸ਼ ਸੰਘਾ, ਸੁਖਜੀਤ ਕੌਰ, ਪਵਿੱਤਰ ਸਿੰਘ ਧਾਲੀਵਾਲ, ਡਾ. ਗੁਰਦਿਆਲ ਸਿੰਘ, ਸੁਖਰਾਜ ਸਿੰਘ ਸਰਕਾਰੀਆ, ਹਰਬੰਸ ਸਿੰਘ ਬਰਾੜ, ਸੁਖਵਿੰਦਰ ਕੌਰ ਮੱਲ੍ਹੀ, ਜਰਨੈਲ ਕੌਰ, ਬਲਵਿੰਦਰ ਬਾਲਮ ਅਤੇ ਹਰਬੰਸ ਸਿੰਘ ਬਰਾੜ ਨੇ ਭਾਗ ਲਿਆ।
ਸੁਸਾਇਟੀ ਦੇ ਮੈਂਬਰਾਂ ਰਸਾਲ ਸਿੰਘ ਮੱਲੀ ਸੁਖਦੇਵ ਸਿੰਘ ਬੈਨੀਪਾਲ, ਸੁਖਦੇਵ ਸਿੰਘ, ਰਣਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਪ੍ਰਧਾਨ ਜਸਬੀਰ ਸਿੰਘ ਗਿੱਲ, ਗੁਰਮੇਲ ਸਿੰਘ ਧਾਲੀਵਾਲ, ਸਵਰਨ ਸਿੰਘ ਸੇਖੋਂ, ਸੁਖਵਿੰਦਰ ਕੌਰ, ਸੌਦਾਗਰ ਸਿੰਘ ਪ੍ਰਧਾਨ ਨੇ ਵੀ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਰਣਜੀਤ ਸਿੰਘ ਸੰਧੂ ਨੇ ਬਖ਼ੂਬੀ ਨਿਭਾਏ।