#INDIA

ਉੱਤਰ ਭਾਰਤ ਨੂੰ ਧੁੰਦ ਤੇ ਸ਼ੀਤ ਲਹਿਰ ਨੇ ਜਕੜਿਆ

ਨਵੀਂ ਦਿੱਲੀ, 21 ਜਨਵਰੀ (ਪੰਜਾਬ ਮੇਲ)- ਕੌਮੀ ਰਾਜਧਾਨੀ ’ਚ ਐਤਵਾਰ ਤੜਕੇ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਜਨ ਜੀਵਨ ’ਤੇ ਮਾੜਾ ਅਸਰ ਪਿਆ। ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ’ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ। ਧੁੰਦ ਕਾਰਨ ਕਈ ਉਡਾਣਾਂ ਅਤੇ ਰੇਲਗੱਡੀਆਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋ ਗਈਆਂ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਦਿੱਲੀ-ਪਾਲਮ ‘ਤੇ ਐਤਵਾਰ ਨੂੰ ਤੜਕੇ 2 ਵਜੇ ਦੇਖਣ ਦੀ ਸਮਰੱਥਾ 400 ਮੀਟਰ ਤੋਂ ਘਟ ਕੇ 100 ਮੀਟਰ ਹੋ ਗਈ ਜੋ ਕਿ ਤੜਕੇ 3 ਵਜੇ ਤੋਂ ਬਾਅਦ 0 ਮੀਟਰ ਤੱਕ ਘੱਟ ਗਈ। ਆਈਐਮਡੀ ਅਨੁਸਾਰ ਐਤਵਾਰ ਸਵੇਰੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਐਕਸ ’ਤੇ ਇਕ ਪੋਸਟ ਵਿਚ ਆਈਐਮਡੀ ਨੇ ਕਿਹਾ, ‘‘ਉੱਤਰੀ ਭਾਰਤ ਦੇ ਪੰਜਾਬ ਤੋਂ ਬਿਹਾਰ ਤੱਕ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰ ਪੱਛਮੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ‘ਤੇ ਧੁੰਦ ਦੀ ਪਰਤ ਸਪੱਸ਼ਟ ਦਿਖਾਈ ਦੇ ਰਹੀ ਹੈ।’’