ਨਿਊਯਾਰਕ, 18 ਮਈ (ਰਾਜ ਗੋਗਨਾ/ਪੰਜਾਬ ਮੇਲ)- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ ਦੇ ਵਿਅਕਤੀਆਂ ਦੇ ਕੇਸਾਂ ਦੀ ਵੱਧਦੀ ਗਿਣਤੀ ਸੁਣ ਰਹੇ ਹਾਂ। ਇੱਥੇ ਭਾਰਤ ਦੇ ਸੂਬੇ ਹੈਦਰਾਬਾਦ ਦੇ ਇੱਕ ਵਿਅਕਤੀ ਦੀ ਉੱਤਰੀ ਕੈਰੋਲੀਨਾ ‘ਚ ਇਕ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਮਾਰਿਆ ਗਿਆ ਵਿਅਕਤੀ, ਜਿਸ ਦਾ ਨਾਂ ਅਬਾਰਾਜੂ ਪ੍ਰਿਥਵੀ ਰਾਜ ਸੀ। ਜਿਸ ਦਾ ਭਾਰਤ ਤੋ ਪਿਛੋਕੜ ਹੈਦਰਾਬਾਦ ਦੇ ਐੱਲ.ਬੀ. ਨਗਰ ਦੇ ਇਲਾਕੇ ਅਲਕਾਪੁਰੀ ਦੇ ਨਾਲ ਸੀ।
ਮ੍ਰਿਤਕ ਪ੍ਰਿਥਵੀ ਆਪਣੀ ਪਤਨੀ ਸ਼੍ਰੀਪ੍ਰਿਯਾ ਦੇ ਨਾਲ 8 ਸਾਲ ਤੋਂ ਅਮਰੀਕਾ ‘ਚ ਰਹਿ ਰਿਹਾ ਸੀ। ਬੀਤੀ ਰਾਤ ਨੂੰ, ਉਹ ਇੱਕ ਸੜਕ ਕਾਰ ਹਾਦਸੇ ਵਿਚ ਮਾਰਿਆ ਗਿਆ, ਕਿਉਂਕਿ ਬਰਸਾਤ ਕਾਰਨ ਉਸਦੀ ਕਾਰ ਉਸਦੇ ਅੱਗੇ ਜਾਂਦੀ ਕਾਰ ਦੇ ਨਾਲ ਟਕਰਾ ਗਈ ਸੀ। ਘਟਨਾ ਤੋਂ ਬਾਅਦ, ਪ੍ਰਿਥਵੀ ਨੂੰ ਪੁਲਿਸ ਨੇ ਕਾਰ ਤੋਂ ਹੇਠਾਂ ਉਤਰਿਆ, ਜਦੋਂ ਇੱਕ ਹੋਰ ਕਾਰ ਆਈ ਅਤੇ ਉਸ ਨਾਲ ਟਕਰਾ ਗਈ। ਟੱਕਰ ਦੇ ਕਾਰਨ ਪ੍ਰਿਥਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਵੀ ਉਸ ਦੀ ਮੌਤ ਦੀ ਪੁਸ਼ਟੀ ਕੀਤੀ।