ਉੱਤਰਕਾਸ਼ੀ, 21 ਨਵੰਬਰ (ਪੰਜਾਬ ਮੇਲ)- ਸਿਲਕਿਆਰਾ ਸੁਰੰਗ ਵਿਚ ਨੌਂ ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਛੇ ਇੰਚ ਦੀ ਪਾਈਪਲਾਈਨ ਰਾਹੀਂ ਖਿਚੜੀ ਭੇਜਣ ਦੇ ਘੰਟੇ ਬਾਅਦ ਅੱਜ ਤੜਕੇ ਬਚਾਅ ਕਰਮੀਆਂ ਨੇ ਉਨ੍ਹਾਂ ਕੋਲ ਕੈਮਰਾ ਭੇਜਿਆ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਪਹਿਲੀ ਵੀਡੀਓ ਜਾਰੀ ਕੀਤੀ। ਸੋਮਵਾਰ ਦੇਰ ਸ਼ਾਮ ਦਿੱਲੀ ਤੋਂ ਕੈਮਰਾ ਆਉਣ ਤੋਂ ਬਾਅਦ ਇਸ ਨੂੰ ਸੁਰੰਗ ਦੇ ਅੰਦਰ ਭੇਜ ਦਿੱਤਾ ਗਿਆ। ਜਾਰੀ ਕੀਤੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੀਲੇ ਅਤੇ ਚਿੱਟੇ ਹੈਲਮੇਟ ਵਾਲੇ ਕਰਮਚਾਰੀ ਪਾਈਪਲਾਈਨ ਰਾਹੀਂ ਭੇਜਿਆ ਭੋਜਨ ਪ੍ਰਾਪਤ ਕਰਦੇ ਤੇ ਇੱਕ ਦੂਜੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।