ਸੈਕਰਾਮੈਂਟੋ, 3 ਦਸੰਬਰ (ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਸ. ਜਸਮੇਲ ਸਿੰਘ ਚਿੱਟੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਲੋਕ ਸਿਧਾਰ ਗਏ ਹਨ। ਉਹ 64 ਵਰ੍ਹਿਆਂ ਦੇ ਸਨ। ਜਸਮੇਲ ਸਿੰਘ ਚਿੱਟੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਸੈਕਰਾਮੈਂਟੋ ਰਹਿ ਰਹੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਪੰਜਾਬ ਦੇ ਨਕੋਦਰ ਦੇ ਨਜ਼ਦੀਕ ਚਿੱਟੀ ਸੀ। ਸ. ਜਸਮੇਲ ਸਿੰਘ ਚਿੱਟੀ ਆਪਣੇ ਪਿੱਛੇ ਪਤਨੀ ਅਤੇ ਦੋ ਬੇਟਿਆਂ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਏ ਹਨ।
ਜਸਮੇਲ ਸਿੰਘ ਚਿੱਟੀ ਨੇ ਅਮਰੀਕਾ ‘ਚ ਆਣ ਕੇ ਸਖਤ ਮਿਹਨਤ ਕੀਤੀ, ਜਿਸ ਕਰਕੇ ਉਨ੍ਹਾਂ ਆਪਣੀ ਕੰਪਨੀ ਨੂੰ ਚੋਟੀ ‘ਤੇ ਪਹੁੰਚਾ ਦਿੱਤਾ। ਜਸਮੇਲ ਸਿੰਘ ਚਿੱਟੀ ਜਿਥੇ ਇਕ ਸਫਲ ਬਿਜ਼ਨਸਮੈਨ ਸਨ, ਉਥੇ ਉਨ੍ਹਾਂ ਨੇ ਸਮਾਜ ਸੇਵਾ ਵਿਚ ਵੀ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਦੇ ਅਚਾਨਕ ਵਿਛੜ ਜਾਣ ‘ਤੇ ਪੰਜਾਬੀ ਭਾਈਚਾਰੇ ਵਿਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਦਾਰਾ ਪੰਜਾਬ ਮੇਲ ਯੂ.ਐੱਸ.ਏ. ਵੱਲੋਂ ਜਸਮੇਲ ਸਿੰਘ ਚਿੱਟੀ ਦੇ ਇਸ ਅਚਾਨਕ ਵਿਛੋੜੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਉਨ੍ਹਾਂ ਦਾ ਅੰਤਿਮ ਸਸਕਾਰ 12 ਦਸੰਬਰ, ਦਿਨ ਸ਼ੁੱਕਰਵਾਰ ਨੂੰ Cherokee Memorial Park & Funeral Home, 14165 Beckman Road, Lodi, CA 95240 ਵਿਖੇ ਸਵੇਰੇ 9 ਵਜੇ ਹੋਵੇਗੀ। ਉਪਰੰਤ ਗੁਰਦੁਆਰਾ ਸਾਹਿਬ 7676 Bradshaw Rd. Sacramento, CA 95829 ਵਿਖੇ ਅੰਤਿਮ ਅਰਦਾਸ ਹੋਵੇਗੀ। ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰ ਸੋਨੂੰ ਸਿੰਘ ਨਾਲ 916-952-5030 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉੱਘੇ ਸਮਾਜ ਸੇਵਕ ਜਸਮੇਲ ਸਿੰਘ ਚਿੱਟੀ ਨਹੀਂ ਰਹੇ

