#CANADA

ਉਰਦੂ ਕਹਾਣੀਆਂ ਦੀ ਅਨੁਵਾਦਿਤ ਪੰਜਾਬੀ ਪੁਸਤਕ ‘ਜਦੋਂ ਉਹ ਨਗ਼ਮਾ ਛੇੜਦੀ ਹੈ’ ਰਿਲੀਜ਼ ਕੀਤੀ

ਸਰੀ, 8 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨ ਉਰਦੂ ਤੋਂ ਗੁਰਮੁਖੀ ਵਿਚ ਅਨੁਵਾਦ ਕੀਤੀਆਂ ਕਹਾਣੀਆਂ ਦੀ ਪੁਸਤਕ ‘ਜਦੋਂ ਉਹ ਨਗ਼ਮਾ ਛੇੜਦੀ ਹੈ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਮੁਹੰਮਦ ਸਈਅਦ ਟਰਾਂਬੂ ਦੀਆਂ 27 ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੁਸਤਕ ਦੀ ਸੰਪਾਦਨਾ ਪ੍ਰਸਿੱਧ ਲੇਖਕ ਖ਼ਾਲਿਦ ਹੁਸੈਨ ਅਤੇ ਸਤੀਸ਼ ਗੁਲਾਟੀ ਵੱਲੋਂ ਕੀਤੀ ਗਈ ਹੈ।
ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਤੀਸ਼ ਗੁਲਾਟੀ ਨੇ ਦੱਸਿਆ ਕਿ ਉਰਦੂ ਦੇ ਪ੍ਰਸਿੱਧ ਸਾਹਿਤਕਾਰ ਮੁਹੰਮਦ ਸਈਅਦ ਟਰਾਂਬੂ ਦੀਆਂ ਇਨ੍ਹਾਂ ਕਹਾਣੀਆਂ ਦਾ ਅਨੁਵਾਦ ਵਿਦਿਆਰਥੀਆਂ ਨੇ ਕੀਤਾ ਹੈ। ਇਸ ਮੌਕੇ ਹਾਜਰ ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ ਅਤੇ ਹਰਦਮ ਮਾਨ ਨੇ ਇਸ ਪੁਸਤਕ ਦੀ ਸੰਪਾਦਨਾ ਲਈ ਸਤੀਸ਼ ਗੁਲਾਟੀ ਨੂੰ ਮੁਬਾਰਕਬਾਦ ਦਿੱਤੀ।