ਸ੍ਰੀਨਗਰ, 27 ਅਗਸਤ (ਪੰਜਾਬ ਮੇਲ)- ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਗੰਦਰਬਲ ਹਲਕੇ ਤੋਂ ਲੜਨਗੇ। ਪਾਰਟੀ ਨੇ ਅੱਜ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਲਈ ਯੂ-ਟਰਨ ਹੈ, ਜਿਸ ਨੇ ਨਾ ਲੜਨ ਦੀ ਸਹੁੰ ਖਾਧੀ ਸੀ। ਪਾਰਟੀ ਨੇ 32 ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ, ਜਿਸ ਵਿਚ ਗੰਦਰਬਲ ਵਿਧਾਨ ਸਭਾ ਸੀਟ ਲਈ ਉਮਰ ਅਬਦੁੱਲਾ ਸ਼ਾਮਲ ਹੈ।
ਉਮਰ ਅਬਦੁੱਲਾ ਵੱਲੋਂ ਗੰਦਰਬਲ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦਾ ਫ਼ੈਸਲਾ
