ਨਿਊਯਾਰਕ, 14 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ 21 ਤੋਂ 24 ਅਪ੍ਰੈਲ ਦੇ ਵਿਚਕਾਰ ਭਾਰਤ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਅਨੁਸਾਰ ਇਸ ਦੌਰੇ ‘ਤੇ ਉਪ-ਰਾਸ਼ਟਰਪਤੀ ਦੀ ਪਤਨੀ ਊਸ਼ਾ ਵੈਂਸ ਦੇ ਵੀ ਉਨ੍ਹਾਂ ਦੇ ਨਾਲ ਆਉਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤਾਂ ਹੋਣਗੀਆਂ ਅਤੇ ਅਧਿਕਾਰਤ ਸਮਾਗਮਾਂ ਤੋਂ ਇਲਾਵਾ ਉਨ੍ਹਾਂ ਦੇ ਜੈਪੁਰ ਅਤੇ ਆਗਰਾ ਦੇ ਦੌਰੇ ਵੀ ਹੋ ਸਕਦੇ ਹਨ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਮਾਈਕ ਵਾਲਟਜ਼ ਦੇ ਵੀ ਉਨ੍ਹਾਂ ਦੀ ਭਾਰਤ ਫੇਰੀ ‘ਤੇ ਉਨ੍ਹਾਂ ਦੇ ਨਾਲ ਹੋਣ ਦੀ ਸੰਭਾਵਨਾ ਹੈ। ਊਸ਼ਾ ਵੈਂਸ ਇੱਕ ਭਾਰਤੀ-ਅਮਰੀਕੀ ਹੈ। ਉਹ ਪਹਿਲੀ ਵਾਰ ਅਮਰੀਕਾ ਦੀ ਦੂਜੀ ਮਹਿਲਾ ਵਜੋਂ ਆਪਣੇ ਵਤਨ ਵਾਪਸ ਆ ਰਹੀ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਜੇਡੀ ਵੈਂਸ ਅਮਰੀਕਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਪਾਰ ਸਮਝੌਤੇ ਦੀ ਗੱਲਬਾਤ ਦੇ ਮੱਦੇਨਜ਼ਰ ਨੂੰ ਰੱਖਦੇ ਹੋਏ ਭਾਰਤ ਦਾ ਦੌਰਾ ਕਰਨਗੇ।
ਉਪ ਰਾਸ਼ਟਰਪਤੀ ਜੇਡੀ ਵੈਂਸ 21 ਤੋਂ 24 ਅਪ੍ਰੈਲ ਦੇ ਵਿਚਕਾਰ ਆਉਣਗੇ ਭਾਰਤ!
