#INDIA

ਈ.ਡੀ. ਵੱਲੋਂ ਅਦਾਕਾਰ ਡੀਨੋ ਮੋਰੀਆ ਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

ਮੁੰਬਈ, 6 ਜੂਨ (ਪੰਜਾਬ ਮੇਲ)- ਸਰਕਾਰੀ ਸੂਤਰਾਂ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕੇਰਲ ਦੇ ਕੁਝ ਸਥਾਨਾਂ ਤੋਂ ਇਲਾਵਾ ਮਹਾਰਾਸ਼ਟਰ ਵਿਚ ਅਦਾਕਾਰ ਡੀਨੋ ਮੋਰੀਆ ਅਤੇ ਕੁਝ ਹੋਰਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਧੋਖਾਧੜੀ ਕਾਰਨ ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਨੂੰ 65 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਹੈ।
ਛਾਪੇਮਾਰੀ ਮੁੰਬਈ ਅਤੇ ਕੋਚੀ ਵਿਚ ਸਥਿਤ 15 ਤੋਂ ਵੱਧ ਅਹਾਤਿਆਂ ਨੂੰ ਕਵਰ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿਚ ਮੋਰੀਆ, ਉਸਦੇ ਭਰਾ, ਠੇਕੇਦਾਰਾਂ ਅਤੇ ਕੁਝ ਹੋਰਾਂ ਦੇ ਅਹਾਤੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਤਹਿਤ ਕੀਤੀ ਜਾ ਰਹੀ ਹੈ। ਬੀ.ਐੱਮ.ਸੀ. ਦੇ ਕੁਝ ਅਧਿਕਾਰੀਆਂ ਅਤੇ ਕੁਝ ਹੋਰਾਂ ਵਿਰੁੱਧ ਈ.ਡੀ. ਦਾ ਮਾਮਲਾ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ..ਡਬਲਯੂ.) ਵੱਲੋਂ ਦਾਇਰ ਕੀਤੀ ਗਈ ਐੱਫ.ਆਈ.ਆਰ ਤੋਂ ਪੈਦਾ ਹੋਇਆ ਹੈ, ਜੋ ਮਿੱਠੀ ਨਦੀ ਦੀ ਸਫਾਈ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਦਾਇਰ ਕੀਤੀ ਗਈ ਸੀ। ਇਸ ਕਾਰਨ ਨਗਰ ਨਿਗਮ ਨੂੰ 65 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਇਸ ਮਾਮਲੇ ਵਿਚ ਕੁਝ ਦਿਨ ਪਹਿਲਾਂ ਈ.ਓ.ਡਬਲਯੂ. ਨੇ ਮੋਰੀਆ ਤੋਂ ਪੁੱਛਗਿੱਛ ਕੀਤੀ ਸੀ। ਈ.ਓ.ਡਬਲਯੂ. ਨੇ ਘੁਟਾਲੇ ਵਿਚ ਕਥਿਤ ਸ਼ਮੂਲੀਅਤ ਲਈ ਨਗਰ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਸਮੇਤ 13 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।