#AMERICA

ਇੱਕ ਅਮਰੀਕੀ ਕਾਰੋਬਾਰੀ ਦੀ ਮੌਤ ਨੇ ਦੁਨੀਆ ਛੱਡਣ ਤੋਂ ਪਹਿਲਾਂ ਆਪਣੇ 700 ਕਰਮਚਾਰੀਆਂ ਨੂੰ ਕੰਪਨੀ ਦਾ ਮਾਲਕ ਬਣਾ ਦਿੱਤਾ

ਵਾਸ਼ਿੰਗਟਨ,  22 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਕਾਰੋਬਾਰੀ ਦਾ ਬੀਤੇਂ ਦਿਨ 94 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਪਰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਸ ਨੇ ਇਕ ਅਜਿਹਾ ਕੰਮ ਕਰ ਦਿੱਤਾ ਹੈ ਕਿ ਹਰ ਪਾਸੇ ਉਸ ਦੇ ਨਾਂ ਦੀ ਚਰਚਾ ਹੋ ਰਹੀ ਹੈ।
ਬੌਬ ਕੀ ਰੇ ਮਿੱਲ ਨਾਂ ਦੀ ਕੰਪਨੀ ਦੇ ਸੰਸਥਾਪਕ ਬੌਬ ਮੂਰ ਨੇ ਆਪਣੀ ਕੰਪਨੀ ਦੀ ਮਾਲਕੀ ਕੰਪਨੀ ਵਿੱਚ ਕੰਮ ਕਰਦੇ 700 ਕਰਮਚਾਰੀਆਂ ਨੂੰ ਸੌਂਪ ਦਿੱਤੀ ਹੈ। ਇਹ ਕੰਪਨੀ ਜੈਵਿਕ ਭੋਜਨ ਦੇ ਉਤਪਾਦਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਬੌਬ ਮੂਰ ਨੇ ਆਪਣੀ ਕੰਪਨੀ ਨੂੰ ਵੇਚਣ ਦੀ ਬਜਾਏ ਕੰਪਨੀ ਦੇ 700 ਕਰਮਚਾਰੀਆਂ ਨੂੰ 2010 ਵਿੱਚ ਮਾਲਕੀ ਦੇ ਦਿੱਤੀ।ਅਤੇ ਉਸਨੇ ਕੰਪਨੀ ਦੇ ਮਾਲਕ ਵਜੋਂ ਅਹੁਦਾ ਛੱਡਣ ਦਾ ਫੈਸਲਾ ਕੀਤਾ। ਆਪਣੇ 81ਵੇਂ ਜਨਮ ਦਿਨ ‘ਤੇ ਉਨ੍ਹਾਂ ਨੇ ਉਸ ਸਮੇਂ ਕੰਪਨੀ ‘ਚ ਕੰਮ ਕਰਦੇ 209 ਕਰਮਚਾਰੀਆਂ ਨੂੰ ਕੰਪਨੀ ਦੇ ਸ਼ੇਅਰਾਂ ਦਾ ਮਾਲਕ ਬਣਾਉਣਾ ਸ਼ੁਰੂ ਕੀਤਾ।ਅਤੇ ਸੰਨ  2020 ਤੱਕ ਇਸ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਧ ਕੇ 700 ਹੋ ਗਈ ਸੀ।  ਮੂਰ ਨੇ ਕਿਹਾ, ਮੈਂ ਉਸ ਅਣਲਿਖਤ ਪਰੰਪਰਾ ਨੂੰ ਤੋੜਨਾ ਚਾਹੁੰਦਾ ਸੀ ਜੋ ਮਾਲਕ ਆਪਣੇ ਕਰਮਚਾਰੀਆਂ ਤੋਂ ਵੱਧ ਤੋ ਵੱਧ ਆਪਣੇ ਫਾਇਦੇ ਲਈ ਸੋਚਦਾ ਹੈ। 70 ਸਾਲ ਪਹਿਲਾਂ ਮੈਂ ਸਿੱਖਿਆ ਸੀ ਕਿ ਸਫ਼ਲ ਹੋਣ ਲਈ ਸਖ਼ਤ ਮਿਹਨਤ ਅਤੇ ਦਿਆਲੂ ਸੁਭਾਅ ਬਹੁਤ ਹੀ ਜ਼ਰੂਰੀ ਹੈ। ਜਿਉਂ-ਜਿਉਂ ਮੇਰਾ ਕਾਰੋਬਾਰ ਵਧਦਾ ਗਿਆ, ਮੈਨੂੰ ਅਹਿਸਾਸ ਹੋਇਆ ਕਿ ਪ੍ਰਰਮਾਤਮਾ  ਨੇ ਮੈਨੂੰ ਖੁੱਲ੍ਹੇ ਦਿਲ ਵਾਲੇ ਬਣਨ ਦਾ ਮੌਕਾ ਦਿੱਤਾ ਹੈ। ਬਾਈਬਲ ਕਹਿੰਦੀ ਹੈ ਕਿ ਤੁਹਾਨੂੰ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਤੁਸੀਂ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ। ਮੈਨੂੰ ਲਗਦਾ ਹੈ ਕਿ ਇਸ ਦੁਆਰਾ ਜੀਉਣ ਦਾ ਮੰਤਰ ਹੈ। ਬੌਬ ਮੂਰ ਨੇ ਕਿਹਾ ਕਿ ਬੌਬ ਦੀ ਰੈੱਡ ਮਿਲ ਕੰਪਨੀ ਇਕ ਸੁਪਨਾ ਸੀ ਅਤੇ ਇਹ ਸੱਚ ਹੋ ਗਿਆ ਹੈ। ਮੈਂ ਕੰਪਨੀ ਨਾਲ ਇੰਨਾ ਪਿਆਰ ਕਰਦਾ ਹਾਂ ਕਿ ਮੈਂ ਇਸਨੂੰ ਕਦੇ ਨਹੀਂ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਕੰਪਨੀ ਨੂੰ ਖਰੀਦਣ ਲਈ ਕਈ ਪੇਸ਼ਕਸ਼ਾਂ ਨੂੰ  ਠੁਕਰਾ ਦਿੱਤਾ ਹੈ। ਕੰਪਨੀ ਖਰੀਦਣ ਆਏ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਮੈਂ ਪਾਗਲ ਹਾਂ।
ਮੂਰ ਆਪਣੇ ਆਖ਼ਰੀ ਸਾਹ ਤੱਕ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ‘ਤੇ ਰਹੇ। ਉਸ ਨੇ ਕਿਹਾ, ਮੈਂ ਸਫਲ ਰਿਹਾ ਹਾਂ ਅਤੇ ਮੈਂ ਗਲਤ ਤਰੀਕੇ ਨਾਲ ਪੈਸਾ ਬਰਬਾਦ ਨਹੀਂ ਕੀਤਾ ਹੈ। ਮੈਂ ਹਮੇਸ਼ਾ ਇੱਕ ਮਕਸਦ ਨਾਲ ਕੰਮ ਕਰਦਾ ਹਾਂ।
ਬੌਬ ਮੂਰ 49 ਸਾਲ ਦੇ ਸਨ ਜਦੋਂ ਉਸਨੇ ਕੰਪਨੀ ਦੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਉਹ ਗੈਸ ਸਟੇਸ਼ਨ ਚਲਾ ਰਿਹਾ ਸੀ। 2018 ਤੱਕ, ਉਸਦੀ ਕੰਪਨੀ ਦੀ ਆਮਦਨ 100 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਸੀ।ਇਸ  ਕੰਪਨੀ ਦੇ ਉਤਪਾਦ 70 ਤੋਂ ਵੱਧ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਹਨ। ਬੌਬ ਮੂਰ ਦੀ ਮੌਤ ਤੋਂ ਬਾਅਦ, ਕੰਪਨੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਹੈ, “ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਜੈਵਿਕ ਉਤਪਾਦ ਪ੍ਰਦਾਨ ਕਰਕੇ ਬੌਬ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ।