ਸਰੀ, 28 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ਉਪਰਲੇ ਹਾਲ ਵਿਚ ਹੋਇਆ। ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਏ ਇਸ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਕਵੀਆਂ ਨੇ ਹਿੱਸਾ ਲਿਆ।
ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਰਣਜੀਤ ਸਿੰਘ ਨਿੱਝਰ, ਹਰਚੰਦ ਸਿੰਘ ਗਿੱਲ, ਅਮਰੀਕ ਸਿੰਘ ਲੇਹਲ, ਗੁਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਬਲਬੀਰ ਸਿੰਘ ਸਹੋਤਾ, ਮਨਜੀਤ ਸਿੰਘ ਮੱਲ੍ਹਾ, ਬੇਅੰਤ ਸਿੰਘ ਢਿੱਲੋਂ, ਪਵਿੱਤਰ ਕੌਰ ਬਰਾੜ, ਬਲਬੀਰ ਸਿੰਘ ਸੰਘਾ, ਦਵਿੰਦਰ ਕੌਰ ਜੌਹਲ, ਜਗਦੀਸ਼ ਕੌਰ, ਸ਼ਾਂਤੀ ਥੰਮਨ, ਗੁਰਮੀਤ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਗਿੱਲ ਨੇ ਖੂਬ ਰੰਗ ਬੰਨ੍ਹਿਆਂ।
ਕਵੀ ਦਰਬਾਰ ਦਾ ਸੰਚਾਲਨ ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਕੀਤਾ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਚਾਹ-ਪਾਣੀ ਦੀ ਸੇਵਾ ਗੁਰਮੀਤ ਸਿੰਘ ਕਾਲਕਟ ਵੱਲੋਂ ਕੀਤੀ ਗਈ।