#CANADA

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ

ਸਰੀ, 1 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਇਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲਗੁਰਮੀਤ  ਸਿੰਘ ਕਾਲਕਟਰਣਜੀਤ ਸਿੰਘ ਨਿੱਝਰਹਰਚੰਦ ਸਿੰਘ ਗਿੱਲਅਮਰੀਕ ਸਿੰਘ ਲੇਹਲਗੁਰਚਰਨ ਸਿੰਘ ਬਰਾੜਸਵਰਨ ਸਿੰਘ ਚਾਹਲਮਾਸਟਰ ਮਲਕੀਤ ਸਿੰਘ ਗਿੱਲਠਾਣਾ ਸਿੰਘ ਖੋਸਾਅਵਤਾਰ ਸਿੰਘ ਬਰਾੜਬਲਬੀਰ ਸਿੰਘ ਸਹੋਤਾਰਜਿੰਦਰ ਸਿੰਘ ਬੈਂਸਮਨਜੀਤ ਸਿੰਘ ਮੱਲ੍ਹਾਬਲਬੀਰ ਸਿੰਘ ਢਿੱਲੋਂਬੇਅੰਤ ਸਿੰਘ ਢਿੱਲੋਂਪਵਿੱਤਰ ਕੌਰ ਬਰਾੜਬਲਬੀਰ ਸਿੰਘ ਸੰਘਾਜੀਤ ਸਿੰਘ ਮਹਿਰਾ ਤੇ ਭਜਨ ਸਿੰਘ ਅਟਵਾਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।