#AMERICA

ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ ਵੱਲੋਂ ਇਤਿਹਾਸਕ ਨਾਟਕ ‘ਜ਼ਫਰਨਾਮਾ’ 15 ਜੂਨ

ਫੇਅਰਫੀਲਡ, 6 ਜੂਨ (ਪੰਜਾਬ ਮੇਲ)-ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ ਵੱਲੋਂ ਇਤਿਹਾਸਕ ਨਾਟਕ ‘ਜ਼ਫਰਨਾਮਾ’ 15 ਜੂਨ, ਦਿਨ ਸ਼ਨਿਚਰਵਾਰ ਨੂੰ ਸ਼ਾਮ 4 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਉੱਘੇ ਸਟੇਜ ਕਰਮੀ ਸੁਰਿੰਦਰ ਸਿੰਘ ਧਨੋਆ ਵੱਲੋਂ ਇਹ ਨਾਟਕ ਕੈਲੀਫੋਰਨੀਆ ਦੇ ਵੱਖ-ਵੱਖ ਥਾਂਵਾਂ ‘ਤੇ ਬੜੀ ਕਾਮਯਾਬੀ ਨਾਲ ਕਰਵਾਇਆ ਗਿਆ ਹੈ ਅਤੇ ਹਰ ਥਾਂ ‘ਤੇ ਇਸ ਨਾਟਕ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਨਾਟਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਇਹ ਨਾਟਕ ਅਮਰੀਕਾ ਵਿਚ ਰਹਿੰਦੀ ਆਉਣ ਵਾਲੀ ਨਸਲ ਲਈ ਇਕ ਚੰਗਾ ਉਪਰਾਲਾ ਹੈ। ਇਹ ਨਾਟਕ ਪਰਿਵਾਰ ਸਮੇਤ ਦੇਖਣਾ ਬਣਦਾ ਹੈ। ਹੋਰ ਜਾਣਕਾਰੀ ਲਈ ਹਰਜਿੰਦਰ ਧਾਮੀ : 707-315-2468 ਜਾਂ ਸ਼ਸ਼ੀ ਪਾਲ ਨਾਲ 707-372-5657 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।