#AMERICA

ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 16ਵੀਆਂ ਸਾਲਾਨਾ ਤੀਆਂ 11 ਅਗਸਤ ਨੂੰ

ਸੈਕਰਾਮੈਂਟੋ, 6 ਜੂਨ (ਪੰਜਾਬ ਮੇਲ)-ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 16ਵੀਂ ਸਾਲਾਨਾ ਤੀਆਂ ਇਸ ਵਾਰ 11 ਅਗਸਤ, ਦਿਨ ਐਤਵਾਰ ਨੂੰ ਸ਼ਾਮ 3 ਵਜੇ ਤੋਂ 6.30 ਵਜੇ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਤੀਆਂ ਵਿਚ ਗੀਤ-ਸੰਗੀਤ, ਲੋਕ ਗੀਤ, ਗਿੱਧਾ, ਬੋਲੀਆਂ, ਓਪਨ ਗਿੱਧਾ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਕੱਪੜੇ, ਮਹਿੰਦੀ, ਜਿਊਲਰੀ, ਜੁੱਤੀਆਂ ਆਦਿ ਦੇ ਸਟਾਲ ਲਗਾਏ ਜਾਣਗੇ, ਜਿੱਥੋਂ ਬੀਬੀਆਂ ਖਰੀਦੋ-ਫਰੋਖਤ ਕਰ ਸਕਦੀਆਂ ਹਨ। ਐਲਕ ਗਰੋਵ ਰਿਜਨਲ ਪਾਰਕ ਵਿਚ ਲੱਗਣ ਵਾਲੀਆਂ ਇਹ ਤੀਆਂ ਸਿਰਫ ਔਰਤਾਂ, ਲੜਕੀਆਂ ਅਤੇ ਬੱਚੀਆਂ ਲਈ ਹੁੰਦੀਆਂ ਹਨ। ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਹੋਰ ਜਾਣਕਾਰੀ ਲਈ 916-240-6969 ਜਾਂ 916-753-5933 ਜਾਂ 916-897-4414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।