#INDIA

ਇਨੈਲੋ ਨੇਤਾ ਨਫੇ ਸਿੰਘ ਰਾਠੀ ਹੱਤਿਆ ਮਾਮਲੇ ‘ਚ ਸਾਬਕਾ MLA ਨਰੇਸ਼ ਕੌਸ਼ਿਕ ਸਣੇ 12 ਖ਼ਿਲਾਫ਼ ਕੇਸ ਦਰਜ

ਝੱਜਰ, 26 ਫਰਵਰੀ (ਪੰਜਾਬ ਮੇਲ)- ਬਹਾਦਰਗੜ੍ਹ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਸਮੇਤ 12 ਵਿਅਕਤੀਆਂ ਖ਼ਿਲਾਫ਼ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਅਤੇ ਉਸ ਦੇ ਸਹਿਯੋਗੀ ਦੀ ਹੱਤਿਆ ਦੇ ਮਾਮਲੇ ‘ਚ ਮਾਮਲਾ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਦੇ ਪ੍ਰਧਾਨ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਨਫੇ ਸਿੰਘ ਰਾਠੀ (66) ਅਤੇ ਉਨ੍ਹਾਂ ਦੇ ਸਾਥੀ ਜੈ ਕਿਸ਼ਨ ਨੂੰ ਬੀਤੇ ਦਿਨੀਂ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਹਮਲੇ ਵਿਚ ਰਾਠੀ ਦੇ ਅੰਗ ਰੱਖਿਅਕ ਜ਼ਖ਼ਮੀ ਹੋਏ ਹਨ। ਰਾਠੀ ਆਪਣੀ ਐੱਸ.ਯੂ.ਵੀ. ਦੀ ਮੂਹਰਲੀ ਸੀਟ ‘ਤੇ, ਜਦੋਂ ਹਮਲਾਵਰਾਂ ਨੇ ਬਾਰਾਹੀ ਲੈਵਲ ਕਰਾਸਿੰਗ ਨੇੜੇ ਵਾਹਨ ਨੂੰ ਘੇਰ ਲਿਆ ਅਤੇ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਦੌਰਾਨ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ਵਿਚ ਰਾਠੀ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਾਉਣ ਦਾ ਭਰੋਸਾ ਦਿੱਤਾ।