ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)- 6 ਭਾਰਤੀ-ਅਮਰੀਕੀ ਨੇਤਾਵਾਂ ਨੇ ਅਮਰੀਕੀ ਕਾਂਗਰਸਮੈਨਾਂ ਵਜੋਂ ਸਹੁੰ ਚੁੱਕੀ। ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਨੇ ਕਾਂਗਰਸਮੈਨਾਂ ਵਜੋਂ ਸਹੁੰ ਚੁੱਕੀ ਹੈ। ਇਨ੍ਹਾਂ ਵਿਚ ਡਾਕਟਰ ਐਮੀ ਬੇਰੀ, ਸੁਹਾਸ ਸੁਬਰਾਮਣੀਅਨ, ਸ਼੍ਰੀ ਥਾਣੇਦਾਰ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ।
ਸੁਹਾਸ ਸੁਬਰਾਮਨੀਅਨ ਨੇ ਪਹਿਲੀ ਵਾਰ ਕਾਂਗਰਸਮੈਨ ਵਜੋਂ ਸਹੁੰ ਚੁੱਕੀ। ਉਥੇ ਹੀ ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਨੇ ਲਗਾਤਾਰ 5ਵੀਂ ਵਾਰ ਸਹੁੰ ਚੁੱਕੀ ਹੈ।