#EUROPE

ਇਜ਼ਰਾਈਲ ਨੇ ਹਿਜ਼ਬੁੱਲਾ ਨਾਲ ਇਕ ਹੋਰ ਜੰਗ ਦੀ ਚਿਤਾਵਨੀ ਦਿੱਤੀ

ਯੇਰੂਸ਼ਲਮ, 8 ਜਨਵਰੀ (ਪੰਜਾਬ ਮੇਲ)- ਹਿਜ਼ਬੁੱਲਾ ਵੱਲੋਂ ਉੱਤਰੀ ਇਜ਼ਰਾਈਲ ਵਿਚ ਏਅਰ ਟ੍ਰੈਫਿਕ ਕੰਟਰੋਲ ਬੇਸ ‘ਤੇ ਹਮਲੇ ਬਾਅਦ ਇਜ਼ਰਾਇਲੀ ਫੌਜ ਨੇ ਇਰਾਨ ਸਮਰਥਕ ਕੱਟੜਪੰਥੀ ਸਮੂਹ ਨਾਲ ਇੱਕ ਹੋਰ ਜੰਗ ਦੀ ਚਿਤਾਵਨੀ ਦਿੱਤੀ ਗਈ ਹੈ। ਲਿਬਨਾਨ ਨਾਲ ਲੱਗਦੀ ਸਰਹੱਦ ‘ਤੇ ਲੜਾਈ ਅਜਿਹੇ ਸਮੇਂ ਵਧੀ ਹੈ, ਜਦੋਂ ਇਜ਼ਰਾਈਲ ਗਾਜ਼ਾ ‘ਚ ਹਮਾਸ ਦੇ ਕੱਟੜਪੰਥੀਆਂ ਨਾਲ ਲੜ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਅਮਰੀਕਾ ਵੱਲੋਂ ਤੁਰੰਤ ਕੂਟਨੀਤਕ ਕਦਮ ਚੁੱਕ ਦੀ ਲੋੜ ਵੱਧ ਗਈ ਹੈ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਪੱਛਮੀ ਏਸ਼ੀਆ ਦੀ ਆਪਣੀ ਯਾਤਰਾ ‘ਤੇ ਇਜ਼ਰਾਈਲ ਜਾਣ ਦੀ ਤਿਆਰੀ ਕਰ ਰਹੇ ਹਨ।