#EUROPE

ਇਜ਼ਰਾਈਲ ਨੂੰ ਰਾਫਾਹ ਵਿਚ ਫੌਜੀ ਕਾਰਵਾਈ ਰੋਕਣ ਦੇ ਹੁਕਮ

-ਇਜ਼ਰਾਈਲ ਵੱਲੋਂ ਹੁਕਮ ਮੰਨਣ ਤੋਂ ਇਨਕਾਰ
ਹੇਗ, 25 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਨੇ ਇਜ਼ਰਾਈਲ ਨੂੰ ਗਾਜ਼ਾ ਦੇ ਸ਼ਹਿਰ ਰਾਫਾਹ ਵਿਚ ਤੁਰੰਤ ਪ੍ਰਭਾਵ ਤੋਂ ਆਪਣੀ ਫੌਜੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਹੁਕਮਾਂ ਨਾਲ ਇਕੱਲੇ ਰਹਿ ਗਏ ਦੇਸ਼ ਇਜ਼ਰਾਈਲ ‘ਤੇ ਦਬਾਅ ਹੋਰ ਵਧੇਗਾ। ਇਜ਼ਰਾਈਲ ਨੇ ਵੀ ਰਾਫਾਹ ਵਿਚ ਫੌਜੀ ਕਾਰਵਾਈ ਰੋਕਣ ਸਬੰਧੀ ਕੌਮਾਂਤਰੀ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਣ ਵੱਲ ਇਸ਼ਾਰਾ ਕੀਤਾ ਹੈ। ਇਜ਼ਰਾਈਲ ਸਰਕਾਰ ਦੇ ਇਕ ਤਰਜ਼ਮਾਨ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਧਰਤੀ ‘ਤੇ ਕੋਈ ਅਜਿਹੀ ਤਾਕਤ ਨਹੀਂ ਹੈ, ਜੋ ਕਿ ਉਸ ਨੂੰ ਉਸ ਦੇ ਨਾਗਰਿਕਾਂ ਦੀ ਰੱਖਿਆ ਕਰਨ ਅਤੇ ਗਾਜ਼ਾ ਵਿਚ ਹਮਾਸ ਪਿੱਛੇ ਜਾਣ ਤੋਂ ਰੋਕ ਸਕੇ।”