ਦੀਰ ਅਲ ਬਾਲਾਹ, 24 ਨਵੰਬਰ (ਪੰਜਾਬ ਮੇਲ)- ਇਜ਼ਰਾਈਲ ਅਤੇ ਹਮਾਸ ਵਿਚਾਲੇ ਚਾਰ ਦਿਨਾਂ ਦੀ ਜੰਗਬੰਦੀ ਦੇ ਹੋਏ ਸਮਝੌਤੇ ਤਹਿਤ ਅੱਜ ਪਹਿਲੇ ਦਿਨ ਹਮਾਸ ਨੇ 25 ਬੰਦੀ ਰਿਹਾਅ ਕਰ ਦਿੱਤੇ ਹਨ ਜਿਨ੍ਹਾਂ ’ਚੋਂ 12 ਬੰਧਕ ਥਾਈਲੈਂਡ ਦੇ ਨਾਗਰਿਕ ਅਤੇ 13 ਇਜ਼ਰਾਇਲੀ ਹਨ। ਇਜ਼ਰਾਈਲ ਨੇ ਵੀ ਬੰਧਕਾਂ ਦੇ ਬਦਲੇ ’ਚ 39 ਫਲਸਤੀਨੀਆਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ’ਚ 24 ਔਰਤਾਂ ਅਤੇ 15 ਨਾਬਾਲਗ ਸ਼ਾਮਲ ਹਨ। ਗਾਜ਼ਾ ’ਚ ਬੰਧਕ ਇਜ਼ਰਾਇਲੀਆਂ ਨੂੰ ਰੈੱਡ ਕ੍ਰਾਸ ਹਵਾਲੇ ਕੀਤਾ ਗਿਆ ਹੈ ਅਤੇ ਉਹ ਮਿਸਰ ਨਾਲ ਲਗਦੀ ਸਰਹੱਦ ਰਾਹੀਂ ਮੁਲਕ ਪਰਤੇ।