#EUROPE

ਇਜ਼ਰਾਇਲੀ ਹਮਲੇ ‘ਚ 34 ਹਜ਼ਾਰ ਤੋਂ ਵਧਿਆ ਫਲਸਤੀਨੀਆਂ ਦੀ ਮੌਤ ਦਾ ਅੰਕੜਾ

-78,018 ਲੋਕ ਹੋਏ ਜ਼ਖ਼ਮੀ
ਗਾਜ਼ਾ, 7 ਮਈ (ਪੰਜਾਬ ਮੇਲ)- ਗਾਜ਼ਾ ਪੱਟੀ ‘ਚ ਇਜ਼ਰਾਇਲੀ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34,683 ਹੋ ਗਈ ਹੈ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਨੁਸਾਰ ਪਿਛਲੇ ਅਕਤੂਬਰ ਤੋਂ ਚੱਲ ਰਹੀ ਫਲਸਤੀਨੀ-ਇਜ਼ਰਾਈਲੀ ਜੰਗ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34,683 ਹੋ ਗਈ ਹੈ, ਜਦੋਂ ਕਿ ਹੁਣ ਤੱਕ 78,018 ਲੋਕ ਜ਼ਖ਼ਮੀ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ ਸਰਹੱਦ ਰਾਹੀਂ ਹਮਾਸ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦੇਣ ਲਈ ਇਜ਼ਰਾਈਲ ਗਾਜ਼ਾ ਪੱਟੀ ‘ਚ ਵੱਡੇ ਪੱਧਰ ‘ਤੇ ਹਮਲਾ ਕਰ ਰਿਹਾ ਹੈ, ਜਿਸ ਦੌਰਾਨ ਲਗਭਗ 1200 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।