ਆਸਟ੍ਰੇਲੀਆ ਨੇ ਭਾਰਤ ਨੂੰ ਦੂਜੇ ਇਕ ਦਿਨਾਂ ਕ੍ਰਿਕਟ ਮੈਚ ‘ਚ ਹਰਾ ਕੇ 2-0 ਦੀ ਅਜੇਤੂ ਲੀਡ ਲਈ

2103
Share

ਸਿਡਨੀ, 29 ਨਵੰਬਰ (ਪੰਜਾਬ ਮੇਲ)- ਅੱਜ ਇਥੇ ਆਸਟਰੇਲੀਆ ਨੇ ਭਾਰਤ ਨੂੰ ਦੂਜੇ ਇਕ ਦਿਨਾਂ ਕ੍ਰਿਕਟ ਮੈਚ ਵਿਚ 51ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਅਜੇਤੂ ਲੀਡ ਲੈ ਲਈ। ਇਹ ਮੇਜ਼ਬਾਨ ਟੀਮ ਦੀ ਲਗਾਤਾਰ ਦੂਜੀ ਜਿੱਤ ਹੈ। ਭਾਰਤ ਦੀ ਟੀਮ 9 ਵਿਕਟਾਂ ‘ਤੇ 338 ਦੌੜਾਂ ਹੀ ਬਣਾ ਸੀ। ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 89 ਤੇ ਲੋਕੇਸ਼ ਰਾਹੁਲ ਨੇ 76 ਦੌੜਾਂ ਦਾ ਯੋਗਦਾਨ ਪਾਇਆ। ਭਾਵੇਂ ਕੋਹਲੀ ਸੈਂਕੜਾ ਨਹੀਂ ਮਾਰ ਸਕਿਆ ਪਰ ਸਭ ਤੋਂ ਤੇਜ਼ੀ ਨਾਲ 22000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕਰਦਿਆਂ ਆਸਟਰੇਲੀਆ ਨੇ ਐਤਵਾਰ ਨੂੰ ਇਥੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਮੈਚ ਵਿਚ 50 ਓਵਰਾਂ ਵਿਚ 4 ਵਿਕਟਾਂ ਗੁਆ ਕੇ 389 ਦੌੜਾਂ ਬਣਾਈਆਂ। ਬੱਲੇਬਾਜ਼ ਸਟੀਵ ਸਮਿਥ ਨੇ ਅੱਜ ਆਪਣਾ ਦੂਸਰਾ ਲਗਾਤਾਰ ਸੈਂਕੜਾ ਜੜਿਆ। ਉਸ ਨੇ 104 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਡੇਵਿਡ ਵਾਰਨਰ ਨੇ 83 ਤੇ ਆਰੋਨ ਫਿੰਚ ਨੇ 60 ਦੌੜਾਂ ਦਾ ਯੋਗਦਾਨ ਦਿੱਤਾ।


Share