#AUSTRALIA

ਆਸਟ੍ਰੇਲੀਆ ‘ਚ ਘੁੰਮਣ ਗਿਆ ਪੰਜਾਬੀ ਪਰਿਵਾਰ ਸਮੁੰਦਰ ‘ਚ ਡੁੱਬਿਆ, 4 ਜੀਆਂ ਦੀ ਮੌਤ

 ਆਸਟ੍ਰੇਲੀਆ, 25 ਜਨਵਰੀ (ਪੰਜਾਬ ਮੇਲ)- ਆਸਟ੍ਰੇਲੀਆ ਤੋਂ ਪੰਜਾਬ ਲਈ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੈਲਬਰਨ ‘ਚ ਪੰਜਾਬੀ ਮੂਲ ਦੇ ਪਰਿਵਾਰ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦੇ 4 ਜੀਆਂ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮੰਦਭਾਗੀ ਘਟਨਾ ਫਿਲਿਪ ਆਈਲੈਂਡ ‘ਤੇ ਵਾਪਰੀ, ਜਦੋਂ ਇੱਕ ਪਰਿਵਾਰ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਰੀਮਾ ਸੌਂਧੀ ਵੱਜੋਂ ਹੋਈ ਹੈ, ਜੋ ਕਿ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਆਸਟ੍ਰੇਲੀਆ ਗਈ ਸੀ। ਰੀਮਾ ਦੀ ਨਨਾਣ ਨੇ ਦੱਸਿਆ ਕਿ ਉਸ ਦੀ ਭਾਬੀ ਆਸਟ੍ਰੇਲੀਆ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਗਈ ਸੀ, ਜਿਥੇ ਇਹ ਹਾਦਸਾ ਵਾਪਰ ਗਿਆ ਸੀ।

ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਦੇ ਸੂਤਰਾਂ ਅਨੁਸਾਰ ਫਿਲਿਪ ਆਈਲੈਂਡ ਦੇ ਦੱਖਣ-ਪੂਰਬੀ ਤੱਟ ‘ਤੇ ਫੋਰਸਟ ਕੇਵਸ ਤੋਂ ਤਿੰਨ ਔਰਤਾਂ ਅਤੇ ਇੱਕ ਆਦਮੀ ਸਮੇਤ 4 ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਸੀ ਅਤੇ ਮੌਕੇ ‘ਤੇ ਮੁੱਢਲੀ ਸਹਾਇਤਾ ਵੀ ਦਿੱਤੀ ਗਈ। ਪਰੰਤੂ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਇਨ੍ਹਾਂ ਵਿਚੋਂ ਇੱਕ ਵਿਅਕਤੀ ਸੰਜੇ ਸੌਂਧੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰ ਉਸ ਦੀ ਵੀ ਬਾਅਦ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ।