ਮੈਲਬਰਨ, 25 ਨਵੰਬਰ (ਪੰਜਾਬ ਮੇਲ)- ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰ ਰਿਹਾ ਭਾਰਤੀ ਵਿਦਿਆਰਥੀ ਇਸ ਮਹੀਨੇ ਦੇ ਸ਼ੁਰੂ ਵਿਚ ਆਸਟਰੇਲੀਆ ਵਿਚ ਹੋਏ ਹਮਲੇ ਤੋਂ ਬਾਅਦ ਕੋਮਾ ਵਿਚ ਹੈ। 5 ਨਵੰਬਰ ਨੂੰ 20 ਸਾਲਾਂ ਦੇ ਵਿਦਿਆਰਥੀ ਨੂੰ ਤੜਕੇ 4.20 ਵਜੇ ਦੇ ਕਰੀਬ ਹੋਏ ਹਮਲੇ ਤੋਂ ਤੁਰੰਤ ਬਾਅਦ ਰਾਇਲ ਹੋਬਾਰਟ ਹਸਪਤਾਲ ਲਿਜਾਇਆ ਗਿਆ। ਉਸ ਦਾ ਸੱਜਾ ਫੇਫੜਾ ਲੱਗਪਗ ਖਤਮ ਹੋ ਚੁੱਕਿਆ ਹੈ ਤੇ ਦਿਮਾਗ ਦੀ ਸਰਜਰੀ ਕਰਵਾਉਣੀ ਪਈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ 25 ਸਾਲਾ ਬੈਂਜਾਮਿਨ ਡੌਜ ਕੋਲਿੰਗਜ਼ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੂੰ ਜੁਰਮ ਸਾਬਤ ਹੋਣ ‘ਤੇ ਵੱਧ ਤੋਂ ਵੱਧ 21 ਸਾਲ ਦੀ ਕੈਦ ਹੋ ਸਕਦੀ ਹੈ। ਫਿਲਹਾਲ ਕੋਲਿੰਗਜ਼ ਨੂੰ ਮੈਜਿਸਟ੍ਰੇਟ ਜ਼ਮਾਨਤ ਦੇ ਦਿੱਤੀ ਗਈ ਹੈ।