#PUNJAB

‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਦਾ ਦਸ ਰੋਜ਼ਾ ਧਿਆਨ session ਖਤਮ

ਹੁਸ਼ਿਆਰਪੁਰ, 29 ਦਸੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਸ ਰੋਜ਼ਾ ਵਿਪਾਸਨਾ ਧਿਆਨ ਯੋਗ ਅੱਜ ਖਤਮ ਹੋ ਜਾਵੇਗਾ ਅਤੇ ਭਲਕੇ ਉਹ ਦਿੱਲੀ ਰਵਾਨਾ ਹੋ ਜਾਣਗੇ। ਕੇਜਰੀਵਾਲ ਇੱਥੇ ਸ਼ਹਿਰ ਨੇੜੇ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਕੇਂਦਰ ਵਿੱਚ ਮੈਡੀਟੇਸ਼ਨ ਕੋਰਸ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਆਉਣ ’ਤੇ ਉਨ੍ਹਾਂ ਦਾ ਆਪ ਸਵਾਗਤ ਕੀਤਾ ਸੀ ਅਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਉਹ ਉਚੇਚੇ ਤੌਰ ’ਤੇ ਇੱਥੇ ਪੁੱਜ ਗਏ ਹਨ।