#INDIA

‘ਆਪ’ ਆਗੂ ਬੀਬੀ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ,  23 ਸਤੰਬਰ (ਪੰਜਾਬ ਮੇਲ)-  ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ ਚੁੱਕਣ ਉਪਰੰਤ ‘ਆਪ’ ਆਗੂ ਬੀਬੀ ਆਤਿਸ਼ੀ ਨੇ ਸੋਮਵਾਰ ਨੂੰ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਬੀਬੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਹੁਦਾ ਛੱਡ ਕੇ ਰਾਜਨੀਤੀ ਵਿਚ ਵੱਡੀ ਮਿਸਾਲ ਕਾਇਮ ਕੀਤੀ ਹੈ। ਭਾਜਪਾ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ। ਅਹੁਦਾ ਸੰਭਾਲਣ ਮੌਕੇ ਆਤਿਸ਼ੀ ਮੁੱਖ ਕੁਰਸੀ ਦੇ ਨਾਲ ਇੱਕ ਵੱਖਰੀ ਕੁਰਸੀ ’ਤੇ ਬੈਠੀ ਅਤੇ ਕਿਹਾ, ‘‘ਉਮੀਦ ਹੈ ਕਿ ਲੋਕ ਫਰਵਰੀ ਦੀਆਂ ਚੋਣਾਂ ਵਿਚ ਕੇਜਰੀਵਾਲ ਨੂੰ ਵਾਪਸ ਲਿਆਉਣਗੇ, ਉਦੋਂ ਤੱਕ ਉਨ੍ਹਾਂ ਦੀ ਕੁਰਸੀ ਮੁੱਖ ਮੰਤਰੀ ਦਫ਼ਤਰ ਵਿਚ ਰਹੇਗੀ।’’